ਨਿਕਿਤਾ ਕਤਲਕਾਂਡ ''ਤੇ ਬੋਲੇ ਅਨਿਲ ਵਿਜ- ਸਮੱਸਿਆਵਾਂ ਕਾਨੂੰਨ ਨਾਲ ਹੱਲ ਹੁੰਦੀਆਂ ਹਨ, ਲਾਠੀ ਨਾਲ ਨਹੀਂ

11/02/2020 8:58:12 PM

ਚੰਡੀਗੜ੍ਹ - ਬੱਲਭਗੜ੍ਹ ਦੀ ਘਟਨਾ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੁੜੀ  ਦੇ ਮਾਂ-ਬਾਪ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਲਵ-ਜਿਹਾਦ ਦੀ ਘਟਨਾ 'ਚ ਭੱਜ ਗਈ ਸੀ। ਅਜਿਹੇ ਹੋਰ ਵੀ ਕਈ ਮਾਮਲੇ ਰੁਕ-ਰੁਕ ਕੇ ਸਾਹਮਣੇ ਆਏ ਹਨ। ਅਨਿਲ ਵਿਜ ਨੇ ਕਿਹਾ ਕਿ ਮੈਂ ਐੱਸ.ਆਈ.ਟੀ. ਨੂੰ ਲਵ ਜਿਹਾਦ ਦੇ ਐਂਗਲ 'ਤੇ ਵੀ ਗੌਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵੀ ਵਿਚਾਰ ਕਰ ਰਹੇ ਹਾਂ ਕਿ ਕੀ ਇਸ ਸੰਬੰਧ 'ਚ ਕੋਈ ਕਾਨੂੰਨ ਸਾਡੇ ਗੱਠਜੋੜ ਸਹਿਯੋਗੀਆਂ ਅਤੇ ਯੂ.ਪੀ. ਵਰਗੇ ਹੋਰ ਸੂਬਿਆਂ ਦੇ ਨਾਲ ਲਿਆਇਆ ਜਾਵੇ। ਅਸੀਂ ਇੱਕ ਲੋਕਤੰਤਰੀ ਦੇਸ਼ ਹਾਂ ਅਤੇ ਸਮੱਸਿਆਵਾਂ ਸਿਰਫ ਕਾਨੂੰਨਾਂ ਨਾਲ ਹੱਲ ਹੁੰਦੀਆਂ ਹਨ, ਲਾਠੀ ਨਾਲ ਨਹੀਂ। ਇਸ ਲਈ ਅਸੀਂ ਇਸ ਕਾਨੂੰਨ 'ਤੇ ਚਰਚਾ ਕਰਾਂਗੇ। 

ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਹੀ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਪ੍ਰਦੇਸ਼ 'ਚ ਲਵ ਜਿਹਾਦ ਖ਼ਿਲਾਫ਼ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਸੀ। ਸੀ.ਐੱਮ. ਯੋਗੀ ਨੇ ਕਿਹਾ ਕਿ ਇਸ ਨਾਲ ਕੋਰਟ ਦੇ ਆਦੇਸ਼ ਦਾ ਪਾਲਣ ਵੀ ਹੋਵੇਗਾ ਅਤੇ ਭੈਣਾਂ-ਧੀਆਂ ਦਾ ਸਨਮਾਨ ਵੀ ਹੋਵੇਗਾ। ਜ਼ਿਕਰਯੋਗ ਹੈ ਕਿ ਨਿਕਿਤਾ ਕਤਲਕਾਂਡ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਇਸ ਕ੍ਰਮ 'ਚ ਪੁੱਛਗਿੱਛ ਲਈ ਐੱਸ.ਆਈ.ਟੀ. ਸ਼ਨੀਵਾਰ ਨੂੰ ਨਿਕਿਤਾ ਦੇ ਘਰ ਪਹੁੰਚੀ। ਐੱਸ.ਆਈ.ਟੀ. ਨੇ ਕਰੀਬ 1 ਘੰਟੇ ਤੱਕ ਪਰਿਵਾਰ ਵਾਲਿਆਂ ਨਾਲ ਪੁੱਛਗਿੱਛ ਕੀਤੀ ਅਤੇ ਮਾਮਲੇ 'ਚ ਜਾਣਕਾਰੀ ਇਕੱਠੀ ਕੀਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਪੁਲਸ ਨੇ ਸਾਰੇ ਬਿੰਦੁਆਂ 'ਤੇ ਬਰੀਕੀ ਨਾਲ ਚਰਚਾ ਕੀਤੀ। ਇਸ ਦੌਰਾਨ ਸਾਲ 2018 'ਚ ਹੋਏ ਅਗਵਾ ਤੋਂ ਲੈ ਕੇ ਕਤਲਕਾਂਡ ਤੱਕ ਦਾ ਪੂਰਾ ਵੇਰਵਾ ਇਕੱਠਾ ਕੀਤਾ। 


Inder Prajapati

Content Editor

Related News