ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ

Saturday, Mar 20, 2021 - 09:43 PM (IST)

ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ

ਮੁੰਬਈ - ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੀ.ਐੱਮ. ਉਧਵ ਠਾਕਰੇ ਨੂੰ ਚਿੱਠੀ ਲਿਖੀ। ਇਸ ਚਿੱਠੀ ਵਿੱਚ ਐਂਟੀਲੀਆ ਕੇਸ ਵਿੱਚ ਫਸੇ ਸਚਿਨ ਵਾਜੇ ਦਾ ਜ਼ਿਕਰ ਹੈ। ਚਿੱਠੀ ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਨੇ ਸਚਿਨ ਵਾਜੇ ਨੂੰ 100 ਕਰੋੜ ਰੁਪਏ ਹਰ ਮਹੀਨੇ ਕੁਲੈਕਟ ਕਰਣ ਨੂੰ ਕਿਹਾ ਸੀ। ਉਥੇ ਹੀ, ਇਸ ਮਸਲੇ 'ਤੇ ਅਨਿਲ ਦੇਸ਼ਮੁੱਖ ਨੇ ਟਵੀਟ ਕਰ ਕਿਹਾ ਕਿ ਪਰਮਬੀਰ ਸਿੰਘ ਨੇ ਖੁਦ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਅਜਿਹੇ ਦੋਸ਼ ਲਗਾਏ ਹਨ।

ਦੱਸ ਦਈਏ ਕਿ ਪਰਮਬੀਰ ਸਿੰਘ ਨੂੰ ਹਾਲ ਹੀ ਵਿੱਚ ਮੁੰਬਈ ਦੇ ਪੁਲਸ ਕਮਿਸ਼ਨਰ ਅਹੁਦੇ ਤੋਂ ਹਟਾਇਆ ਗਿਆ ਸੀ। ਇਸ ਤੋਂ ਬਾਅਦ ਅੱਜ (ਸ਼ਨੀਵਾਰ) ਉਨ੍ਹਾਂ ਨੇ ਸੀ.ਐੱਮ ਉਧਵ ਠਾਕਰੇ ਨੂੰ ਇੱਕ ਚਿੱਠੀ ਲਿਖੀ। ਜਿਸ ਵਿੱਚ ਅਨਿਲ ਦੇਸ਼ਮੁੱਖ 'ਤੇ ਵੱਡਾ ਦੋਸ਼ ਲਗਾਇਆ ਗਿਆ। ਪਰਮਬੀਰ ਸਿੰਘ ਨੇ ਚਿੱਠੀ ਵਿੱਚ ਲਿਖਿਆ ਕਿ ਸਚਿਨ ਵਾਜੇ ਨੇ ਮੈਨੂੰ ਦੱਸਿਆ ਸੀ ਕਿ ਅਨਿਲ ਦੇਸ਼ਮੁੱਖ ਨੇ ਉਸ ਤੋਂ ਹਰ ਮਹੀਨੇ 100 ਕਰੋੜ ਰੁਪਏ ਵਸੂਲੀ ਕਰਣ ਨੂੰ ਕਿਹਾ ਸੀ।

ਪਰਮਬੀਰ ਸਿੰਘ ਦੀ ਚਿੱਠੀ
ਪਰਮਬੀਰ ਸਿੰਘ ਨੇ ਚਿੱਠੀ ਵਿੱਚ ਲਿਖਿਆ ਕਿ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਹੈੱਡ ਸਚਿਨ ਵਾਜੇ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਕਈ ਵਾਰ ਆਪਣੇ ਸਰਕਾਰੀ ਘਰ ਗਿਆਨੇਸ਼ਵਰ ਵਿੱਚ ਬੁਲਾਇਆ। ਇੱਥੇ ਵਾਰ-ਵਾਰ ਸਚਿਨ ਵਾਜੇ ਨੂੰ ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ।

ਫਰਵਰੀ ਦੇ ਮੱਧ ਅਤੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਵਾਜੇ ਨੂੰ ਆਪਣੇ ਸਰਕਾਰੀ ਘਰ ਬੁਲਾਇਆ ਸੀ। ਉਸ ਸਮੇਂ ਗ੍ਰਹਿ ਮੰਤਰੀ ਦੇ ਇੱਕ-ਦੋ ਕਰਮਚਾਰੀ, ਜਿਨ੍ਹਾਂ ਵਿੱਚ ਉਨ੍ਹਾਂ ਦੇ ਨਿੱਜੀ ਸਕੱਤਰ ਵੀ ਸ਼ਾਮਲ ਸਨ, ਉੱਥੇ ਮੌਜੂਦ ਸਨ। ਗ੍ਰਹਿ ਮੰਤਰੀ ਨੇ ਉੱਥੇ ਵਾਜੇ ਨੂੰ ਕਿਹਾ ਕਿ ਉਨ੍ਹਾਂ ਕੋਲ ਹਰ ਮਹੀਨੇ 100 ਕਰੋੜ ਰੁਪਏ ਜਮਾਂ ਕਰਣ ਦਾ ਟਾਰਗੇਟ ਹੈ। ਗ੍ਰਹਿ ਮੰਤਰੀ ਨੇ ਵਾਜੇ ਨੂੰ ਦੱਸਿਆ ਕਿ ਮੁੰਬਈ ਵਿੱਚ ਲੱਗਭੱਗ 1750 ਬਾਰ, ਰੇਸਤਰਾਂ ਅਤੇ ਹੋਰ ਅਦਾਰੇ ਹਨ। ਜੇਕਰ ਹਰ ਇੱਕ ਕੋਲੋਂ 2-3 ਲੱਖ ਰੁਪਏ ਵਸੂਲ ਕੀਤੇ ਜਾਣ ਤਾਂ ਹਰ ਮਹੀਨੇ 40-50 ਕਰੋੜ ਮਿਲ ਜਾਣਗੇ। ਬਾਕੀ ਦਾ ਕੁਲੈਕਸ਼ਨ ਦੂਜੇ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।

ਅਨਿਲ ਦੇਸ਼ਮੁੱਖ ਦਾ ਬਿਆਨ 
ਦੂਜੇ ਪਾਸੇ, ਇਸ ਮਸਲੇ 'ਤੇ ਅਨਿਲ ਦੇਸ਼ਮੁੱਖ ਦਾ ਕਹਿਣਾ ਹੈ ਕਿ ਪਰਮਬੀਰ ਸਿੰਘ ਨੇ ਖੁਦ ਨੂੰ ਬਚਾਉਣ  ਦੇ ਨਾਲ-ਨਾਲ ਅੱਗੇ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਹ ਝੂਠਾ ਦੋਸ਼ ਲਗਾਇਆ ਹੈ। ਜਦੋਂ ਕਿ ਮੁਕੇਸ਼ ਅੰਬਾਨੀ ਮਾਮਲੇ ਦੇ ਨਾਲ-ਨਾਲ ਮਨਸੁੱਖ ਹਿਰੇਨ ਹੱਤਿਆਕਾਂਡ ਵਿੱਚ ਵੀ ਸਚਿਨ ਵਾਜੇ ਦੀ ਸ਼ਮੂਲੀਅਤ ਸਪੱਸ਼ਟ ਹੋ ਰਹੀ ਹੈ ਅਤੇ ਜਾਂਚ ਤਤਕਾਲੀਨ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਤੱਕ ਪੁੱਜਣ ਦੀ ਸੰਭਾਵਨਾ ਹੈ।

The former Commissioner of Police, Parambir Singh has made false allegations in order to save himself as the involvement of Sachin Waze in Mukesh Ambani & Mansukh Hiren’s case is becoming clearer from the investigation carried out so far & threads are leading to Mr. Singh as well

— ANIL DESHMUKH (@AnilDeshmukhNCP) March 20, 2021

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News