ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

Sunday, Sep 08, 2024 - 06:10 PM (IST)

ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਬਲੀਆ - ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਪਿਤਾ ਦੀ ਝਿੜਕ ਕਾਰਨ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਰਸ਼ਾਦ ਅੰਸਾਰੀ (17) ਨਾਂ ਦੇ ਨੌਜਵਾਨ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਖੇਜੂਰੀ ਥਾਣਾ ਖੇਤਰ ਦੇ ਜਾਨੁਆਨ ਪਿੰਡ 'ਚ ਕਬਰਸਤਾਨ ਨੇੜੇ ਇਕ ਬਾਗ 'ਚ ਇਕ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ Weather Update : ਅੱਜ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, IMD ਦਾ ਅਲਰਟ

ਸੂਤਰਾਂ ਮੁਤਾਬਕ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੰਜ ਦਿਨ ਪਹਿਲਾਂ ਇਰਸ਼ਾਦ ਦੇ ਪਿਤਾ ਰਹੀਮ ਨੇ ਕੰਮ ਨਾ ਕਰਨ 'ਤੇ ਉਸ ਨੂੰ ਝਿੜਕਿਆ ਸੀ ਅਤੇ ਉਸ ਦੇ ਥੱਪੜ ਵੀ ਮਾਰਿਆ ਸੀ, ਜਿਸ ਕਾਰਨ ਉਹ ਗੁੱਸੇ 'ਚ ਆ ਕੇ ਘਰੋਂ ਚਲਾ ਗਿਆ ਸੀ। ਉਸ ਦਿਨ ਤੋਂ ਉਹ ਘਰ ਵਾਪਸ ਨਹੀਂ ਆਇਆ। ਸੂਤਰਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਇਰਸ਼ਾਦ ਦੀ ਭਾਲ ਕਰ ਰਹੇ ਸਨ ਅਤੇ ਸ਼ਨੀਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News