ਪੰਜਾਬ ''ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ ''ਚ ਪਲਟੀ, ਮਚਿਆ ਚੀਕ-ਚਿਹਾੜਾ
Friday, Jan 03, 2025 - 02:19 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ-ਰੋਪੜ ਕੌਮੀ ਮਾਰਗ ’ਤੇ ਲੰਗੜੋਆ ਬਾਈਪਾਸ ਨੇੜੇ ਇਕ ਟੂਰਿਸਟ ਬੱਸ ਸੰਘਣੀ ਧੁੰਦ ’ਚ ਨਜ਼ਰ ਨਾ ਆਉਣ ਕਾਰਨ ਸੜਕ ਕਿਨਾਰੇ ਖੇਤਾਂ ’ਚ ਪਲਟ ਗਈ। ਮਹਾਰਾਸ਼ਟਰ (ਮੁੰਬਈ) ਤੋਂ ਇਕ ਬੱਸ ਵਿਚ ਸਫ਼ਰ ਕਰ ਰਹੇ 51 ਵਿਦਿਆਰਥੀ ਜੋ ਉੱਤਰੀ ਜ਼ੋਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ’ਤੇ ਸਨ, ਹਾਦਸੇ ਵਿਚ ਵਾਲ-ਵਾਲ ਬਚ ਗਏ।
ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਬਲ (ਐੱਸ. ਐੱਸ. ਐੱਫ਼.) ਅਤੇ ਸਦਰ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਬੱਸ ਵਿੱਚ ਸਵਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਐੱਫ਼. ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉੱਤਰੀ ਜ਼ੋਨ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਮੁੰਬਈ ਤੋਂ ਆਏ ਬੱਸ ਵਿਚ ਸਵਾਰ 51 ਦੇ ਕਰੀਬ ਵਿਦਿਆਰਥੀ ਬੀਤੇ ਦਿਨ ਅੰਮ੍ਰਿਤਸਰ ਤੋਂ ਮਨਾਲੀ ਜਾ ਰਹੇ ਸਨ ਕਿ ਸੰਘਣੀ ਧੁੰਦ ਵਿਚ ਸੜਕ ਦੀ ਦਿੱਖ ਨਾ ਹੋਣ ਕਾਰਨ ਪਲਟ ਗਈ।
ਇਹ ਵੀ ਪੜ੍ਹੋ- ਪੰਜਾਬ ਦੀ ਕੇਂਦਰੀ ਜੇਲ੍ਹ 'ਚ ਹੈਰਾਨੀਜਨਕ ਘਟਨਾ, ਮਿੰਟਾਂ 'ਚ ਪ੍ਰਸ਼ਾਸਨ ਨੂੰ ਪੈ ਗਈਆਂ ਭਾਜੜਾਂ
ਨਵਾਂਸ਼ਹਿਰ-ਬਲਾਚੌਰ ਰੋਡ ’ਤੇ ਲੰਗੜੋਆ ਬਾਈਪਾਸ ਨੇੜੇ ਸੇਖੋਂ ਫਾਰਮ ਦੇ ਸਾਹਮਣੇ ਡਰਾਈਵਰ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਬੱਸ ਪਲਟ ਗਈ। ਉਨ੍ਹਾਂ ਦੱਸਿਆ ਕਿ ਜਦੋਂ ਬੱਸ ਖੇਤਾਂ ਵਿਚ ਪਲਟ ਗਈ ਤਾਂ ਕਈ ਦਰੱਖਤ ਵੀ ਟੁੱਟ ਗਏ, ਜਿਸ ਕਾਰਨ ਬੱਸ ਨੂੰ ਬਚਾਉਣ ਵਿਚ ਵੀ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਵਿਦਿਆਰਥੀਆਂ ਸਮੇਤ ਕਿਸੇ ਵੀ ਯਾਤਰੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। 3-4 ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਇਕ ਹੋਰ ਬੱਸ ਦਾ ਪ੍ਰਬੰਧ ਕਰ ਕੇ ਵਿਦਿਆਰਥੀਆਂ ਨੂੰ ਮਨਾਲੀ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਘਟਨਾ, ਰੇਲਵੇ ਫਾਟਕ ਕੋਲ ਗੈਂਗਵਾਰ, ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e