ਮਾਂ ਨੇ ਪਕੌੜੇ ਬਣਾਉਣ ''ਚ ਕੀਤੀ ਦੇਰੀ, ਗੁੱਸੇ ''ਚ ਪੁੱਤ ਨੇ ਘਰ ਨੂੰ ਲਾਈ ਅੱਗ
Friday, Jan 03, 2025 - 02:13 PM (IST)
ਨੈਸ਼ਨਲ ਡੈਸਕ : ਉੜੀਸਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਰਾਬੀ ਮੁੰਡੇ ਨੇ ਆਪਣੀ ਮਾਂ ਅਤੇ ਭਰਾ ਨਾਲ ਬਹਿਸ ਕਰਨ ਤੋਂ ਬਾਅਦ ਪੂਰੇ ਘਰ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਵਾਰਡ ਨੰਬਰ 11 ਦੇ ਵਸਨੀਕ ਮਾਧਵ ਬਿਸਵਾਲ ਅਤੇ ਗਣੇਸ਼ਵਰ ਬਿਸਵਾਲ ਸ਼ਰਾਬ ਦੇ ਨਸ਼ੇ ਵਿੱਚ ਘਰ ਵਾਪਸ ਆਏ ਤਾਂ ਦੋਵਾਂ ਵਿਚਕਾਰ ਬਹੁਤ ਲੜਾਈ ਹੋ ਗਈ। ਇਸ ਤੋਂ ਬਾਅਦ ਉਸ ਨੇ ਆਪਣੀ ਬਜ਼ੁਰਗ ਮਾਂ 'ਤੇ ਹਮਲਾ ਕਰ ਦਿੱਤਾ। ਲੜਾਈ ਤੋਂ ਬਾਅਦ ਮਾਂ ਆਪਣੇ ਛੋਟੇ ਬੇਟੇ ਗਣੇਸ਼ਵਰ ਨਾਲ ਘਰੋਂ ਚਲੀ ਗਈ। ਘਰ ਪਰਤਣ 'ਤੇ ਉਨ੍ਹਾਂ ਨੇ ਦੇਖਿਆ ਕਿ ਮਾਧਵ ਨੇ ਘਰ ਨੂੰ ਅੱਗ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਠੰਡ ਤੇ ਖ਼ਰਾਬ ਮੌਸਮ ਕਾਰਨ 108 ਉਡਾਣਾਂ ਪ੍ਰਭਾਵਿਤ
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨੀਲਗਿਰੀ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ ਗਈ। ਘਟਨਾ ਤੋਂ ਬਾਅਦ ਪੁਲਸ ਨੇ ਮਾਧਵ ਅਤੇ ਗਣੇਸ਼ਵਰ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ ਮੇਰੇ ਵੱਡੇ ਪੁੱਤਰ ਮਾਧਵ ਨੇ ਮੈਨੂੰ ਪਕੌੜੇ ਬਣਾਉਣ ਲਈ ਕਿਹਾ ਸੀ। ਜਦੋਂ ਮੈਂ ਪਕੌੜੇ ਬਣਾਉਣ ਦੀ ਤਿਆਰੀ ਕਰ ਰਹੀ ਸੀ ਤਾਂ ਮੇਰੇ ਤੋਂ ਗਲਤੀ ਨਾਲ ਜ਼ਿਆਦਾ ਪਾਣੀ ਪੈ ਗਿਆ, ਜਿਸ ਕਾਰਨ ਪਕੌੜੇ ਬਣਾਉਣ ਵਿੱਚ ਦੇਰੀ ਹੋ ਗਈ। ਇਸ ਤੋਂ ਬਾਅਦ ਉਸਨੇ ਮੈਨੂੰ ਅਤੇ ਆਪਣੇ ਛੋਟੇ ਭਰਾ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਬਾਅਦ 'ਚ ਉਸ ਨੇ ਸਾਡੇ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੈਂ ਆਪਣੇ ਛੋਟੇ ਬੇਟੇ ਨੂੰ ਲੈ ਕੇ ਉੱਥੋਂ ਭੱਜ ਗਈ।
ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
ਕੁਝ ਸਮੇਂ ਬਾਅਦ ਜਦੋਂ ਮੈਂ ਪੁੱਤਰ ਨਾਲ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਨੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਸੀ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਨੀਲਗਿਰੀ ਪੁਲਸ ਦਾ ਕਹਿਣਾ ਹੈ ਕਿ 'ਸਾਨੂੰ ਅੱਗ ਬੁਝਾਊ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਦੀ ਲੜਾਈ ਕਾਰਨ ਉਨ੍ਹਾਂ 'ਚੋਂ ਇੱਕ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਹੈ। ਮਾਮਲੇ ਦੀ ਜਾਂਚ ਕਰਨ 'ਤੇ ਉਨ੍ਹਾਂ ਨੇ ਇੱਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਦੌਰਾਨ ਹਾਲਾਂਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8