ਝੂਠੀ ਅਣਖ ਖ਼ਾਤਿਰ ਪਿਓ ਨੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

Saturday, Aug 26, 2023 - 06:20 PM (IST)

ਝੂਠੀ ਅਣਖ ਖ਼ਾਤਿਰ ਪਿਓ ਨੇ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

ਕੌਸ਼ਾਂਬੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਸਰਾਏ ਅਕਿਲ ਥਾਣਾ ਖੇਤਰ 'ਚ ਨਾਰਾਜ਼ ਪਰਿਵਾਰ ਵਾਲਿਆਂ ਨੇ ਝੂਠੀ ਅਣਖ ਖ਼ਾਤਿਰ 17 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਘਟਨਾ ਜ਼ਿਲ੍ਹੇ ਦੇ ਸਰਾਏ ਅਕਿਲ ਥਾਣਾ ਖੇਤਰ ਦੇ ਮੁਜ਼ੱਫਰਪੁਰ ਟਿਕਰੀ ਪਿੰਡ ਦੀ ਹੈ, ਜਿੱਥੇ ਪ੍ਰੀਤੀ ਪਟੇਲ (17) ਪਿੰਡ ਦੇ ਹੀ ਇਕ ਨੌਜਵਾਨ ਨਾਲ ਮੋਬਾਇਲ 'ਤੇ ਗੱਲ ਕਰਦੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਮਨ੍ਹਾ ਕਰਨ 'ਤੇ ਵੀ ਗੱਲ ਕਰਨ ਦਾ ਸਿਲਸਿਲਾ ਬੰਦ ਨਹੀਂ ਹੋਇਆ ਤਾਂ ਸ਼ਨੀਵਾਰ ਨੂੰ ਨਾਰਾਜ਼ ਹੋ ਕੇ ਪ੍ਰੀਤੀ ਦੇ ਪਿਤਾ ਮਨਰਾਖਨ ਸਿੰਘ ਅਤੇ 2 ਭਰਾਵਾਂ ਰਾਧੇਸ਼ਾਮ ਸਿੰਘ ਅਤੇ ਘਨਸ਼ਾਮ ਸਿੰਘ ਨੇ ਕੁਹਾੜੀ ਨਾਲ ਵੱਢ ਕੇ ਕੁੜੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਦੋ-ਟੁਕ : ਨਫ਼ਰਤ ਸਬੰਧੀ ਅਪਰਾਧ ਰੋਕਣ ਲਈ ਹਦਾਇਤਾਂ ਹੋਰ ਸਖ਼ਤ ਬਣਾਵਾਂਗੇ

ਘਟਨਾ ਦੀ ਸੂਚਨਾ ਮਿਲਦੇ ਹੀ ਸਰਾਏ ਅਕਿਲ ਦੇ ਥਾਣਾ ਮੁਖੀ ਮੌਕੇ 'ਤੇ ਪਹੁੰਚੇ ਅਤੇ ਉੱਚ ਅਧਿਕਾਰੀਆਂ ਨੂੰ ਘਟਨਾ ਤੋਂ ਜਾਣੂੰ ਕਰਵਾਇਆ। ਜ਼ਿਲ੍ਹਾ ਅਧਿਕਾਰੀ ਸੁਜੀਤ ਕੁਮਾਰ ਅਤੇ ਪੁਲਸ ਸੁਪਰਡੈਂਟ ਬ੍ਰਜੇਸ਼ ਕੁਮਾਰ ਸ਼੍ਰੀਵਾਸਤਵ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਸਬੂਤ ਜੁਟਾਏ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਸੁਪਰਡੈਂਟ ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਦੇ ਦੋਸ਼ੀ ਪਿਤਾ ਅਤੇ 2 ਭਰਾਵਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ 'ਤੇ ਉਨ੍ਹਾਂ ਨੇ ਕਤਲ ਦਾ ਅਪਰਾਧ ਸਵੀਕਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News