ਮਾਂ ਦੀ ਝਿੜਕ ਤੋਂ ਨਾਰਾਜ਼ ਮੁੰਡਾ ਘਰੋਂ ਦੌੜਿਆ, GRP ਨੇ ਪਰਿਵਾਰ ਨਾਲ ਮਿਲਾਇਆ
Tuesday, Jul 23, 2024 - 11:38 AM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਮਾਂ ਦੇ ਝਿੜਕਣ ਅਤੇ ਕੁੱਟਮਾਰ ਤੋਂ ਬਾਅਦ 13 ਸਾਲਾ ਇਕ ਮੁੰਡਾ ਘਰੋਂ ਦੌੜ ਗਿਆ ਪਰ ਕੁਝ ਘੰਟਿਆਂ ਬਾਅਦ ਉਹ ਆਪਣੇ ਪਰਿਵਾਰ ਕੋਲ ਆ ਗਿਆ। ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਇਹ ਜਾਣਕਾਰੀ ਦਿੱਤੀ। ਜੀ.ਆਰ.ਪੀ. ਅਪਰਾਧ ਸ਼ਾਖਾ ਦੇ ਸੀਨੀਅਰ ਇੰਸਪੈਕਟਰ ਅਰਸ਼ੁਦੀਨ ਸ਼ੇਖ ਨੇ ਦੱਸਿਆ ਕਿ 19 ਜੁਲਾਈ ਦੀ ਸ਼ਾਮ ਠਾਣੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-6 'ਤੇ ਜੀ.ਆਰ.ਪੀ. ਦੇ ਨਿਰਭਯਾ ਸੈੱਲ ਦੇ ਤਿੰਨ ਮੈਂਬਰ ਗਸ਼ਤ ਕਰ ਰਹੇ ਸਨ ਅਤੇ ਉਦੋਂ ਉਨ੍ਹਾਂ ਨੇ ਇਕ ਮੁੰਡੇ ਨੂੰ ਇਕ ਬੈਂਚ 'ਤੇ ਇਕੱਲੇ ਬੈਠੇ ਦੇਖਿਆ।
ਉਨ੍ਹਾਂ ਦੱਸਿਆ ਕਿ ਸੈੱਲ ਦੇ ਮੈਂਬਰਾਂ ਨੇ ਉਸ ਤੋਂ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਸੀ ਤਾਂ ਮੁੰਡੇ ਨੇ ਦੱਸਿਆ ਕਿ ਉਸ ਦੀ ਮਾਂ ਉਸ ਨੂੰ ਝਿੜਕਦੀ ਅਤੇ ਕੁੱਟਦੀ ਸੀ, ਇਸ ਕਾਰਨ ਉਹ ਘਰੋਂ ਦੌੜ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਨਿਰਭਯਾ ਸੈੱਲ ਦੇ ਮੈਂਬਰ ਉਸ ਨੂੰ ਜੀ.ਆਰ.ਪੀ. ਥਾਣੇ ਲੈ ਗਏ ਅਤੇ ਉਸ ਦੀ 'ਕਾਊਂਸਲਿੰਗ' ਕੀਤੀ। ਉਨ੍ਹਾਂ ਨੇ ਉਸ ਦੇ ਮਾਤਾ-ਪਿਤਾ ਨੂੰ ਵੀ ਥਾਣੇ ਬੁਲਾਇਆ। ਉਨ੍ਹਾਂ ਕਿਹਾ,''ਜਲਦ ਹੀ ਉਸ ਦੇ ਪਿਤਾ ਪੁਲਸ ਥਾਣੇ ਪਹੁੰਚੇ ਅਤੇ ਉਸ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ ਬੱਚਾ ਉਨ੍ਹਾਂ ਨੂੰ ਸੌਂਪ ਦਿੱਤਾ ਅਤੇ ਉਹ ਪਰਿਵਾਰ ਨਾਲ ਚਲਾ ਗਿਆ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e