3 ਵਾਹਨਾਂ ਦਰਮਿਆਨ ਭਿਆਨਕ ਟੱਕਰ ਤੋਂ ਬਾਅਦ ਲੱਗੀ ਅੱਗ, 5 ਲੋਕਾਂ ਦੀ ਮੌਤ
Monday, Nov 02, 2020 - 05:03 PM (IST)
ਕਡਾਪਾ- ਆਂਧਰਾ ਪ੍ਰਦੇਸ਼ ਦੇ ਕਡਾਪਾ 'ਚ ਸੋਮਵਾਰ ਨੂੰ 3 ਵਾਹਨਾਂ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਕ ਐੱਸ.ਯੂ.ਵੀ. ਦੀ ਪਹਿਲਾਂ ਇਕ ਟਿਪਰ ਨਾਲ ਟੱਕਰ ਹੋਈ ਅਤੇ ਕੁਝ ਸਕਿੰਟ ਬਾਅਦ ਇਕ ਕਾਰ ਵੀ ਟਿਪਰ ਨਾਲ ਜਾ ਟਕਰਾਈ। ਐੱਸ.ਯੂ.ਵੀ. ਦੇ ਟਿਪਰ ਦੇ ਡੀਜ਼ਲ ਟੈਂਕ 'ਚ ਟਕਰਾਉਣ ਨਾਲ ਉਸ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਐੱਸ.ਯੂ.ਵੀ. ਅਤੇ ਕਾਰ 'ਚ ਵੀ ਲੱਗ ਗਈ। ਐੱਸ.ਯੂ.ਵੀ. 'ਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ 'ਚ ਸਵਾਰ ਇਕ ਵਿਅਕਤੀ ਦੀ ਹਸਪਤਾਲ 'ਚ ਮੌਤ ਹੋ ਗਈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਵਿਆਹ ਤੋਂ 15 ਦਿਨ ਪਹਿਲਾਂ SI ਨੇ ਖ਼ੁਦ ਨੂੰ ਮਾਰੀ ਗੋਲ਼ੀ
ਪੁਲਸ ਨੇ ਦੱਸਿਆ ਕਿ ਟੱਕਰ ਲੱਗਦੇ ਹੀ ਐੱਸ.ਯੂ.ਵੀ. ਅਤੇ ਕਾਰ ਦੇ ਦਰਵਾਜ਼ੇ ਬੰਦ ਹੋ ਗਏ ਅਤੇ ਉਸ 'ਚ ਸਵਾਰ ਲੋਕ ਬਾਹਰ ਨਹੀਂ ਨਿਕਲ ਸਕੇ, ਜਿਸ ਕਾਰਨ 4 ਲੋਕ ਜਿਉਂਦੇ ਸੜ ਗਏ ਅਤੇ 5ਵੇਂ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ ਹਾਦਸੇ 'ਚ 2 ਹੋਰ ਝੁਲਸ ਗਏ ਅਤੇ ਉਨ੍ਹਾਂ ਦਾ ਰਿਮਜ਼ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਐੱਸ.ਯੂ.ਵੀ. 'ਚੋਂ ਲਾਲ ਚੰਦਨ ਦੀ ਲੱਕੜ ਮਿਲੀ ਹੈ। ਖ਼ਦਸ਼ਾ ਹੈ ਕਿ ਇਸ ਵਾਹਨ 'ਚ ਸਵਾਰ ਲੋਕ ਲਾਲ ਚੰਦਨ ਦੇ ਤਸਕਰ ਸਨ। ਸਾਰੇ ਤਾਮਿਲਨਾਡੂ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ