5.16 ਕਰੋੜ ਰੁਪਏ ਨਾਲ ਸਜਾਇਆ ਮਾਂ ਦਾ ਦਰਬਾਰ, ਨੋਟਾਂ ਨਾਲ ਹੀ ਬਣਾਏ ਗਏ ਗੁਲਦਸਤੇ ਅਤੇ ਫੁੱਲ

Wednesday, Oct 13, 2021 - 02:18 PM (IST)

5.16 ਕਰੋੜ ਰੁਪਏ ਨਾਲ ਸਜਾਇਆ ਮਾਂ ਦਾ ਦਰਬਾਰ, ਨੋਟਾਂ ਨਾਲ ਹੀ ਬਣਾਏ ਗਏ ਗੁਲਦਸਤੇ ਅਤੇ ਫੁੱਲ

ਆਂਧਰਾ ਪ੍ਰਦੇਸ਼— ਨਰਾਤੇ ਅਤੇ ਦੁਸਹਿਰਾ ਦੇ ਤਿਉਹਾਰ ਦੇ ਚੱਲਦੇ ਆਂਧਰਾ ਪ੍ਰਦੇਸ਼ ਦੇ ਨੱਲੋਰ ਸਥਿਤ ਇਤਿਹਾਸਕ ਕਨਯਕਾ ਪਰਮੇਸ਼ਵਰੀ ਮੰਦਰ ਨੂੰ 5 ਕਰੋੜ 16 ਲੱਖ ਰੁਪਏ ਦੇ ਕਰੰਸੀ ਨੋਟਾਂ ਨਾਲ ਸਜਾਇਆ ਗਿਆ ਹੈ। ਮੰਦਰ ਦੀ ਸੁੰਦਰ ਸਜਾਵਟ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮੰਦਰ ਨੂੰ ਇਸ ਸੁੰਦਰ ਢੰਗ ਨਾਲ ਸਜਾਇਆ ਗਿਆ ਹੋਵੇ। ਪਹਿਲਾਂ ਵੀ ਦੁਸਹਿਰੇ ਮੌਕੇ ਮੰਦਰ ਨੂੰ ਇਸ ਤਰ੍ਹਾਂ ਸਜਾਇਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ : ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, 75,000 ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

PunjabKesari

ਇਸ ਮੰਦਰ ਵਿਚ ਹਰ ਸਾਲ ਨਰਾਤੇ ਅਤੇ ਦੁਸਹਿਰਾ ਮੌਕੇ ਮਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ ਅਤੇ ਮੰਦਰ ਦੀ ਨੋਟਾਂ ਨਾਲ ਖ਼ਾਸ ਸਜਾਵਟ ਕੀਤੀ ਜਾਂਦੀ ਹੈ। ਮੰਦਰ ਕਮੇਟੀ ਮੁਤਾਬਕ 1 ਅਕਤੂਬਰ ਦੇ ਦਿਨ ਦੇਵੀ ਮਾਂ ਨੂੰ 5.16 ਕਰੋੜ ਰੁਪਏ ਦੇ ਰੰਗ-ਬਿਰੰਗੇ ਕਰੰਸੀ ਨੋਟਾਂ ਨਾਲ ਸਜਾਇਆ। ਹਾਲ ਵਿਚ ਮੰਦਰ ਦਾ 4 ਸਾਲ ਪਹਿਲਾਂ ਸ਼ੁਰੂ ਹੋਇਆ ਮੁਰੰਮਤ ਦਾ ਕੰਮ ਖ਼ਤਮ ਹੋਇਆ ਸੀ। ਇਸ ਕੰਮ ’ਤੇ ਲੱਗਭਗ 11 ਕਰੋੜ ਰੁਪਏ ਖ਼ਰਚ ਆਇਆ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਸ਼ਰਧਾਲੂਆਂ ਦਾ ਸੈਲਾਬ, ਪਹਿਲੇ 4 ਨਰਾਤਿਆਂ ’ਚ ਅੰਕੜਾ ਪੁੱਜਾ 1 ਲੱਖ ਦੇ ਪਾਰ

PunjabKesari

ਨੱਲੋਰ ਸ਼ਹਿਰੀ ਵਿਕਾਸ ਅਥਾਰਟੀ ਦੇ ਪ੍ਰਧਾਨ ਅਤੇ ਮੰਦਰ ਕਮੇਟੀ ਦੇ ਮੈਂਬਰ ਮੁਕੱਲਾ ਦੁਆਰਕਾਨਾਥ ਨੇ ਕਿਹਾ ਕਿ ਇਸ ਮੰਦਰ ਦਾ ਇਤਿਹਾਸ 130 ਸਾਲ ਪੁਰਾਣਾ ਹੈ। ਮੰਦਰ ਵਿਚ ਹਰ ਸਾਲ ਲੱਖਾਂ ਰੁਪਇਆਂ ਦਾ ਚੜ੍ਹਾਵਾਂ ਚੜ੍ਹਾਇਆ ਜਾਂਦਾ ਹੈ ਅਤੇ ਇਨ੍ਹਾਂ ਰੁਪਇਆਂ ਤੋਂ ਮੰਦਰ ਨੂੰ ਆਕਰਸ਼ਿਤ ਰੂਪ ਨਾਲ ਸਜਾਇਆ ਜਾਂਦਾ ਹੈ। ਨਰਾਤਿਆਂ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਦਰਸ਼ਨਾਂ ਲਈ ਪਹੁੰਚਦੇ ਹਨ।

ਇਹ ਵੀ ਪੜ੍ਹੋ : ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਦੇ ਪਰਿਵਾਰ ਨੂੰ CM ਯੋਗੀ ਵਲੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ

PunjabKesari

ਮੰਦਰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਲੱਗਭਗ 100 ਵੱਧ ਵਲੰਟੀਅਰ ਦੁਸਹਿਰੇ ਦੇ ਤਿਉਹਾਰ ਲਈ ਮੰਦਰ ਵਿਚ ਕੰਮ ਕਰ ਰਹੇ ਹਨ। ਮੰਦਰ ਦੀ ਸਜਾਵਟ ’ਚ 10 ਤੋਂ ਲੈ ਕੇ 2 ਹਜ਼ਾਰ ਰੁਪਏ ਤੱਕ ਦੇ ਰੰਗ-ਬਿਰੰਗੇ ਕਰੰਸੀ ਨੋਟਾਂ ਦਾ ਇਸਤੇਮਾਲ ਕੀਤਾ ਗਿਆ ਹੈ। ਕਰੰਸੀ ਨੋਟਾਂ ਨਾਲ ਹੀ ਸਜਾਵਟ ਲਈ ਗੁਲਦਸਤੇ, ਫੁੱਲ ਅਤੇ ਝਾਲਰ ਆਦਿ ਬਣਾਏ ਗਏ ਹਨ। ਜਾਣਕਾਰੀ ਮੁਤਾਬਕ 2020 ਵਿਚ ਕਨਯਕਾ ਪਰਮੇਸ਼ਵਰੀ ਮੰਦਰ ਨੂੰ ਦੁਸਹਿਰਾ ਤਿਉਹਾਰ ’ਤੇ 1 ਕਰੋੜ ਰੁਪਏ ਤੋਂ ਵੱਧ ਦੇ ਨੋਟਾਂ ਨਾਲ ਸਜਾਇਆ ਗਿਆ ਸੀ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪੁੱਜੀ ਪ੍ਰਿਯੰਕਾ ਗਾਂਧੀ

PunjabKesari

ਇਸ ਖ਼ਬਰ ਸਬੰਧੀ ਤੁਹਾਡੇ ਕੀ ਰਾਏ ਹੈ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News