ਹੌਂਸਲੇ ਨੂੰ ਸਲਾਮ : 18 ਦਿਨਾਂ ਤੱਕ ਵੈਂਟੀਲੇਟਰ ''ਤੇ ਰਹਿਣ ਵਾਲੀ 4 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾ ਨੂੰ ਮਾਤ

06/13/2020 2:06:05 PM

ਆਂਧਰਾ ਪ੍ਰਦੇਸ਼- ਦੇਸ਼ 'ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ 'ਚ ਕੋਰੋਨਾ ਵਾਇਰਸ ਇਨਫਕੈਸ਼ਨ ਦੇ ਇਕ ਦਿਨ 'ਚ ਸਭ ਤੋਂ ਵੱਧ 11,458 ਮਾਮਲੇ ਸਾਹਮਣੇ ਆਉਣ ਨਾਲ ਇਨਫੈਕਸ਼ਨ ਦੇ ਕੁੱਲ ਮਾਮਲੇ 3 ਲੱਖ ਦੇ ਪਾਰ ਹੋ ਗਏ ਹਨ, ਉੱਥੇ ਹੀ ਇਨਫੈਕਸ਼ਨ ਨਾਲ 386 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 8,884 ਹੋ ਗਈ ਹੈ। ਇਸੇ ਵਿਚ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਤੋਂ ਹੌਂਸਲਾ ਵਧਾਉਣ ਵਾਲੀ ਖਬਰ ਦੇਖਣ ਨੂੰ ਮਿਲੀ, ਜਿੱਥੇ ਪਿਛਲੇ 18 ਦਿਨਾਂ ਤੋਂ ਵੈਂਟੀਲੇਟਰ 'ਤੇ ਰਹਿਣ ਦੇ ਬਾਵਜੂਦ ਇਕ ਚਾਰ ਮਹੀਨੇ ਦੀ ਬੱਚੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ।

ਜਾਣਕਾਰੀ ਅਨੁਸਾਰ ਈਸਟ ਗੋਦਾਵਰੀ ਦੀ ਰਹਿਣ ਵਾਲੀ ਇਕ ਆਦਿਵਾਸੀ ਔਰਤ ਜਿਸ ਦਾ ਨਾਂ ਲਕਸ਼ਮੀ ਸੀ, 19 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ। ਬਾਅਦ 'ਚ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਸ ਦੀ ਚਾਰ ਮਹੀਨੇ ਦੀ ਬੇਟੀ ਵੀ ਇਨਫੈਕਟਡ ਹੋ ਗਈ ਹੈ। ਬੱਚੀ ਨੂੰ 25 ਮਈ ਨੂੰ ਵਿਸ਼ਾਖਾਪਟਨਮ ਦੇ ਇਕ ਹਸਪਤਾਲ 'ਚ ਸ਼ਿਫਟ ਕੀਤਾ ਗਿਆ। ਉਸ ਨੂੰ 18 ਦਿਨਾਂ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ। ਡਾਕਟਰਾਂ ਨੇ ਹਾਲ ਹੀ 'ਚ ਫਿਰ ਤੋਂ ਬੱਚੀ ਦਾ ਕੋਰੋਨਾ ਟੈਸਟ ਕੀਤਾ। ਇਸ਼ ਵਾਰ ਰਿਪੋਰਟ ਨੈਗੇਟਿਵ ਆਈ। ਰਿਪੋਰਟ ਦੇ ਨੈਗੇਟਿਵ ਆਉਣ ਤੋਂ ਬਾਅਦ ਉਸ ਦੀ ਸਿਹਤ ਜਾਂਚ ਕੀਤੀ ਗਈ ਅਤੇ ਸ਼ੁੱਕਰਵਾਰ ਸ਼ਾਮ ਡਾਕਟਰਾਂ ਨੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਬੱਚੀ ਹੁਣ ਪੂਰੀ ਤਰ੍ਹਾਂ ਠੀਕ ਹੈ ਅਤੇ ਆਪਣੇ ਘਰ 'ਚ ਹੈ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸੰਬੰਧਤ ਅੰਕੜਿਆਂ ਦੀ ਵੈੱਬਸਾਈਟ ਅਨੁਸਾਰ ਭਾਰਤ 'ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 3,08,993 ਹੋਣ ਨਾਲ ਹੀ ਭਾਰਤ ਇਨਫੈਕਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਚੌਥਾ ਦੇਸ਼ ਹੋ ਗਿਆ ਹੈ। ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ ਮਰੀਜ਼ਾਂ ਦੀ ਗਿਣਤੀ 1,45,779 ਹੈ, ਉੱਥੇ ਹੀ 1,54,32 ਲੋਕ ਇਲਾਜ ਤੋਂ ਬਾਅਦ ਇਨਫੈਕਸ਼ਨ ਮੁਕਤ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚੱਲਾ ਗਿਆ ਹੈ।


DIsha

Content Editor

Related News