ਆਪਣੇ ਜਨਮਦਿਨ ''ਤੇ ਕੇਂਦਰ ਦੇ ਵਿਰੋਧ ''ਚ ਭੁੱਖ-ਹੜਤਾਲ ਕਰਨਗੇ ਆਂਧਰਾ ਪ੍ਰਦੇਸ਼ ਦੇ CM ਨਾਇਡੂ
Sunday, Apr 15, 2018 - 12:44 PM (IST)

ਆਂਧਰਾ ਪ੍ਰਦੇਸ਼— ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਕਿਹਾ ਕਿ ਉਹ ਆਪਣੇ ਜਨਮਦਿਨ 20 ਅਪ੍ਰੈਲ ਨੂੰ ਰਾਜ ਦੇ ਪ੍ਰਤੀ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਭੁੱਖ-ਹੜਤਾਲ ਕਰਨਗੇ। ਇੱਥੇ ਇਨਵੋਲੂ ਪਿੰਡ 'ਚ ਡਾਕਟਰ ਬੀ.ਆਰ ਅੰਬੇਡਕਰ ਦੀ ਜਯੰਤੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਭੁੱਖ-ਹੜਤਾਲ ਦਾ ਐਲਾਨ ਕੀਤਾ ਹੈ। ਨਾਇਡੂ ਨੇ ਕਿਹਾ ਕਿ 20 ਅਪ੍ਰੈਲ ਨੂੰ ਮੇਰਾ ਜਨਮਦਿਨ ਹੈ। ਉਸ ਦਿਨ ਮੈਂ ਰਾਜ ਦੀਆਂ ਸਮੱਸਿਆਵਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਵੇਰੇ ਤੋਂ ਸ਼ਾਮ ਤੱਕ ਭੁੱਖ-ਹੜਤਾਲ ਕਰਾਗਾਂ।
ਉਨ੍ਹਾਂ ਨੇ ਕਿਹਾ ਕਿ ਤੇਲੁਗੂ ਦੇਸ਼ਮ ਪਾਰਟੀ ਕਦੀ 'ਕਿੰਗ ਮੇਕਰ' ਬਣ ਕੇ ਉਭਰੀ ਹੈ ਅਤੇ ਇਹ ਫੈਸਲਾ ਲੈਂਦੀ ਸੀ ਕਿ ਕੇਂਦਰ 'ਚ ਕਿਸ ਦੀ ਸਰਕਾਰ ਬਣੇਗੀ ਅਤੇ ਕੌਣ ਪ੍ਰਧਾਨਮੰਤਰੀ ਹੋਵੇਗਾ। ਨਾਇਡੂ ਨੇ ਕਿਹਾ ਕਿ ਤੇਦੇਪਾ ਹੀ ਅਜਿਹੀ ਪਾਰਟੀ ਹੋਵੇਗੀ ਜੋ ਭਵਿੱਖ 'ਚ ਕੇਂਦਰ ਸਰਕਾਰ 'ਦੇ ਦਬਾਅ ਬਣਾ ਸਕੇਗੀ। ਉਨ੍ਹਾਂ ਨੇ ਲੋਕਾਂ ਤੋਂ ਤੇਦੇਪਾ ਨੂੰ ਲੋਕਸਭਾ ਦੀਆਂ ਸਾਰੀਆਂ 25 ਪਾਰਟੀਆਂ 'ਤੇ ਜਿੱਤ ਸੁਨਿਸ਼ਚਿਤ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਹੈ।