ਸ਼ਖਸ ਨੇ ਗਰਭਵਤੀ ਪਤਨੀ ਨੂੰ ਲਗਵਾ ਦਿੱਤਾ HIV ਇਨਫੈਕਸ਼ਨ ਵਾਲੇ ਖੂਨ ਦਾ ਟੀਕਾ, ਜਾਣੋ ਵਜ੍ਹਾ
Monday, Dec 19, 2022 - 10:41 AM (IST)

ਅਮਰਾਵਤੀ (ਵਾਰਤਾ)- ਆਂਧਰਾ ਪ੍ਰਦੇਸ਼ ਵਿਚ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਗਰਭਵਤੀ ਪਤਨੀ ਨੂੰ ਤਲਾਕ ਦੇਣ ਦਾ ਬਹਾਨਾ ਲੱਭਣ ਲਈ ਐੱਚ.ਆਈ.ਵੀ. ਇਨਫੈਕਸ਼ਨ ਦੇ ਖੂਨ ਵਾਲਾ ਟੀਕਾ ਲਗਵਾ ਦਿੱਤਾ। ਪਤਨੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਤਡੇਪੱਲੀ ਪੁਲਸ ਨੇ ਪਤੀ ਐੱਮ. ਚਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਚਰਨ ਉਸ ਨੂੰ ਤਲਾਕ ਦੇਣ ਦਾ ਬਹਾਨਾ ਲੱਭ ਰਿਹਾ ਸੀ। ਯੋਜਨਾ ਮੁਤਾਬਕ ਉਹ ਉਸ ਨੂੰ ਇਕ ਝੋਲਾਛਾਪ ਡਾਕਟਰ ਕੋਲ ਲੈ ਗਿਆ। ਉਸ ਨੂੰ ਦੱਸਿਆ ਗਿਆ ਕਿ ਇਹ ਟੀਕਾ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਯਕੀਨੀ ਬਣਾਉਣ ਲਈ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਪਤੀ ਨੇ ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਕਈ ਟੁਕੜੇ
ਪੀੜਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਹਸਪਤਾਲ ’ਚ ਸਿਹਤ ਦੀ ਜਾਂਚ ਦੌਰਾਨ ਉਹ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਉਹ ਐੱਚ.ਆਈ.ਵੀ. ਪੀੜਤ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਨਾਲ ਹੀ ਮੁੰਡੇ ਨੂੰ ਜਨਮ ਦੇਣ ਲਈ ਵੀ ਜ਼ੋਰ ਪਾ ਰਿਹਾ ਸੀ। ਜੋੜੇ ਦੀ ਇਕ ਧੀ ਹੈ। ਪੁਲਸ ਨੇ ਦੱਸਿਆ ਕਿ ਉਹ ਚਰਨ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤਾ ਦੀ ਮੈਡੀਕਲ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ