‘ਆਕਸੀਜਨ ਦੀ ਘਾਟ ਕਾਰਨ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਲੱਖ ਰੁਪਏ’

Tuesday, May 11, 2021 - 06:01 PM (IST)

ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਦੇ ਇਕ ਹਸਪਤਾਲ ਵਿਚ ਆਕਸੀਜਨ ਸਪਲਾਈ ਦੀ ਘਾਟ ਕਾਰਨ ਜਾਨ ਗਵਾਉਣ ਵਾਲੇ ਕੋਵਿਡ-19 ਦੇ 11 ਮਰੀਜ਼ਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਦਰਅਸਲ ਤਿਰੂਪਤੀ ਦੇ ਰੂਈਆ ਹਸਪਤਾਲ ਦੇ ਆਈ. ਸੀ. ਯੂ. ਵਾਰਡ ’ਚ ਸੋਮਵਾਰ ਰਾਤ ਨੂੰ ਆਕਸੀਜਨ ਸਪਲਾਈ ’ਚ ਆਈ ਰੁਕਾਵਟ ਕਾਰਨ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਟੈਂਕਰ ਦਾ ਇੰਤਜ਼ਾਰ ਕਰਦੇ ਰਹਿ ਗਏ, ਆਕਸੀਜਨ ਦੀ ਕਮੀ ਨਾਲ 11 ਮਰੀਜ਼ਾਂ ਨੇ ਤੋੜਿਆ ਦਮ

ਓਧਰ ਚਿਤੂਰ ਦੇ ਜ਼ਿਲ੍ਹਾ ਅਧਿਕਾਰੀ ਐੱਮ. ਹਰੀ ਨਾਰਾਇਣ ਨੇ ਦੱਸਿਆ ਕਿ ਤਰਲ ਮੈਡੀਕਲ ਆਕਸੀਜਨ ਨੂੰ ਮੁੜ ਭਰਨ ’ਚ ਕਰੀਬ 5 ਮਿੰਟ ਦੀ ਦੇਰੀ ਹੋਈ, ਜਿਸ ਕਾਰਨ ਆਕਸੀਜਨ ਦਾ ਦਬਾਅ ਘੱਟ ਹੋ ਗਿਆ ਅਤੇ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦਰਮਿਆਨ ਭਾਰਤੀ ਜਲ ਸੈਨਾ ਦੀ ਪੂਰਬੀ ਕਮਾਨ ਦੀ ਇੰਜੀਨੀਅਰਾਂ ਦੀ ਇਕ ਟੀਮ ਨੇ ਰੂਈਆ ਹਸਪਤਾਲ ਦਾ ਦੌਰਾ ਕਰ ਕੇ ਆਕਸੀਜਨ ਸਪਲਾਈ ਦਾ ਜਾਇਜ਼ਾ ਲਿਆ ਅਤੇ ਨਿਰੀਖਣ ਕਰ ਕੇ ਹਸਪਤਾਲ ਪ੍ਰਸ਼ਾਸਨ ਨੂੰ ਬਿਹਤਰ ਸਲਾਹ ਦਿੱਤੀ। ਸੂਬੇ ਵਿਚ ਤਮਾਮ ਵਿਰੋਧੀ ਧਿਰ ਕੋਵਿਡ-19 ਦੇ 11 ਮਰੀਜ਼ਾਂ ਦੀ ਮੌਤ ਲਈ ਜਗਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਹਾਦਸੇ ਨੂੰ ਲੈ ਕੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ- ਕੂੜੇ ਦੀ ਗੱਡੀ ’ਚ ਗਈ ਭੈਣ ਦੀ ਲਾਸ਼, ਅਰਥੀ ਨੂੰ ਮੋਢਾ ਦੇਣ ਲਈ ਰੋਂਦਾ ਕੁਰਲਾਉਂਦਾ ਰਿਹਾ ਭਰਾ


Tanu

Content Editor

Related News