ਸੁਪਰੀਮ ਕੋਰਟ ਨੇ ਦਿੱਲੀ ਦੇ ਪੁਰਾਤਨ ਸ਼ਿਵ ਮੰਦਰ ਬਾਰੇ ਸੁਣਾ 'ਤਾ ਵੱਡਾ ਫ਼ੈਸਲਾ
Friday, Jun 14, 2024 - 06:14 PM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਯਮੁਨਾ ਦੇ ਨੇੜੇ ਗੀਤਾ ਕਾਲੋਨੀ 'ਚ ਸਥਿਤ ਜਲਮਈ ਖੇਤਰ ਦੇ ਨੇੜੇ ਪ੍ਰਾਚੀਨ ਸ਼ਿਵ ਮੰਦਰ ਨੂੰ ਢਾਹੁਣ ਦੇ ਹੁਕਮ ਨੂੰ ਬਰਕਰਾਰ ਰੱਖਿਆ। ਜਸਟਿਸ ਸੰਜੇ ਕੁਮਾਰ ਤੇ ਜਸਟਿਸ ਆਗਸਟੀਨ ਜਾਰਜ ਮਸੀਹ ’ਤੇ ਅਧਾਰਤ ਛੁੱਟੀ ਵਾਲੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ’ਚ ਦਖ਼ਲ ਦੇਣ ਤੋਂ ਸ਼ੁੱਕਰਵਾਰ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ, “ਪ੍ਰਾਚੀਨ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਦਾ ਸਬੂਤ ਕਿੱਥੇ ਹੈ? ਪ੍ਰਾਚੀਨ ਮੰਦਰ ਪੱਥਰ ਦੇ ਬਣੇ ਹੋਏ ਸਨ, ਸੀਮਿੰਟ ਦੇ ਨਹੀਂ, ਅਤੇ ਪੇਂਟ ਨਹੀਂ ਕੀਤੇ ਗਏ ਸਨ।
ਇਹ ਵੀ ਪੜ੍ਹੋ : 16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ
ਹਾਈ ਕੋਰਟ ਨੇ 29 ਮਈ ਨੂੰ ਕਿਹਾ ਸੀ ਕਿ ਭਗਵਾਨ ਸ਼ਿਵ ਨੂੰ ਕਿਸੇ ਦੀ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਯਮੁਨਾ ਨਦੀ ਦੇ ਕਿਨਾਰੇ ਅਣਅਧਿਕਾਰਤ ਤੌਰ 'ਤੇ ਬਣੇ ਮੰਦਰ ਨੂੰ ਹਟਾਉਣ ਨਾਲ ਸਬੰਧਤ ਪਟੀਸ਼ਨ 'ਚ ਉਨ੍ਹਾਂ (ਭਗਵਾਨ ਸ਼ਿਵ) ਨੂੰ ਧਿਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈਕੋਰਟ ਨੇ ਗੀਤਾ ਕਾਲੋਨੀ 'ਚ ਜਲਮਈ ਖੇਤਰ ਦੇ ਨੇੜੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਨੂੰ ਢਾਹੁਣ ਦੇ ਹੁਕਮ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਜੇਕਰ ਯਮੁਨਾ ਨਦੀ ਦੇ ਕੰਢੇ ਅਤੇ ਜਲਮਈ ਖੇਤਰ 'ਚੋਂ ਸਾਰੇ ਕਬਜ਼ੇ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਭਗਵਾਨ ਸ਼ਿਵ ਜ਼ਿਆਦਾ ਖੁਸ਼ ਹੋਣਗੇ।
ਪਟੀਸ਼ਨਕਰਤਾ "ਪ੍ਰਾਚਿਨ ਸ਼ਿਵ ਮੰਦਰ ਅਤੇ ਅਖਾੜਾ ਸਮਿਤੀ" ਨੇ ਦਾਅਵਾ ਕੀਤਾ ਸੀ ਕਿ ਇਹ ਮੰਦਰ ਅਧਿਆਤਮਕ ਗਤੀਵਿਧੀਆਂ ਦਾ ਕੇਂਦਰ ਹੈ ਅਤੇ ਇੱਥੇ 300 ਤੋਂ 400 ਸ਼ਰਧਾਲੂ ਨਿਯਮਿਤ ਤੌਰ 'ਤੇ ਆਉਂਦੇ ਹਨ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਸਾਇਟੀ ਨੂੰ 2018 ਵਿੱਚ ਮੰਦਰ ਦੀ ਜਾਇਦਾਦ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਜ਼ਿੰਮੇਵਾਰ ਪ੍ਰਬੰਧਨ ਨੂੰ ਬਣਾਈ ਰੱਖਣ ਲਈ ਰਜਿਸਟਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਦਰਜ ਕੀਤਾ
ਹਾਈ ਕੋਰਟ ਨੇ ਕਿਹਾ ਸੀ ਕਿ ਵਿਵਾਦ ਵਾਲੀ ਜ਼ਮੀਨ ਵੱਡੇ ਜਨਤਕ ਹਿੱਤ ਦੀ ਹੈ ਅਤੇ ਕਮੇਟੀ (ਪਟੀਸ਼ਨਰ) ਇਸ 'ਤੇ ਕਬਜ਼ਾ ਕਰਨ ਅਤੇ ਇਸ ਦੀ ਵਰਤੋਂ ਜਾਰੀ ਰੱਖਣ ਦੇ ਕਿਸੇ ਵੀ ਅੰਦਰੂਨੀ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦੀ। ਅਦਾਲਤ ਨੇ ਕਿਹਾ ਸੀ ਕਿ ਇਹ ਜ਼ਮੀਨ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਮਨਜ਼ੂਰ ਜ਼ੋਨ-ਓ ਦੇ ਖੇਤਰੀ ਵਿਕਾਸ ਯੋਜਨਾ ਤਹਿਤ ਆਉਂਦੀ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਕਮੇਟੀ ਜ਼ਮੀਨ ਦੀ ਮਾਲਕੀ, ਅਧਿਕਾਰ ਜਾਂ ਹਿੱਤ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਦਿਖਾਉਣ ਵਿੱਚ ਅਸਫਲ ਰਹੀ ਹੈ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੰਦਰ ਦੀ ਕੋਈ ਇਤਿਹਾਸਕ ਮਹੱਤਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8