ਇਟਲੀ ਦੇ ਜੋੜੇ ਦਾ ਭਾਰਤ ਪ੍ਰਤੀ ਪਿਆਰ, ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਕੇ ਮਨਾਈ 40ਵੀਂ ਵਰ੍ਹੇਗੰਢ

Wednesday, Dec 07, 2022 - 02:57 PM (IST)

ਇਟਲੀ ਦੇ ਜੋੜੇ ਦਾ ਭਾਰਤ ਪ੍ਰਤੀ ਪਿਆਰ, ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਕੇ ਮਨਾਈ 40ਵੀਂ ਵਰ੍ਹੇਗੰਢ

ਆਗਰਾ- ਇਟਲੀ ਤੋਂ ਤਾਜ ਮਹਿਲ ਦੇਖਣ ਲਈ ਆਗਰਾ ਆਏ ਜੋੜੇ ਨੂੰ ਭਾਰਤੀ ਸੰਸਕ੍ਰਿਤੀ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਸਨਾਤਨ ਰੀਤੀ-ਰਿਵਾਜਾਂ ਅਨੁਸਾਰ ਦੁਬਾਰਾ ਵਿਆਹ ਕਰਵਾ ਲਿਆ। ਦੱਸ ਦੇਈਏ ਕਿ ਇਟਲੀ ਨਿਵਾਸੀ ਮਾਉਰੋ (70) ਅਤੇ ਸਟੇਫਨੀਆ (65) ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਭਾਰਤੀ ਪਰੰਪਰਾ ਅਨੁਸਾਰ ਮਨਾਉਣ ਦੀ ਇੱਛਾ ਨਾਲ ਭਾਰਤ ਆਏ ਸਨ। ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਜੋੜੇ ਨੇ ਦੁਬਾਰਾ ਵਿਆਹ ਰਚਾਉਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਇੱਛਾ ਆਪਣੇ ਟੂਰ ਆਪਰੇਟਰ ਨੂੰ ਦੱਸੀ, ਜਿਸ ਮਗਰੋਂ ਭਾਰਤੀ ਸੰਸਕ੍ਰਿਤੀ ਨਾਲ ਉਨ੍ਹਾਂ ਦੇ ਲਗਾਅ ਅਤੇ ਉਨ੍ਹਾਂ ਦੀ ਇੱਛਾ ਦੇ ਮੱਦੇਨਜ਼ਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦੇ ਵਿਆਹ ਦੀ 40ਵੀਂ ਵਰ੍ਹੇਗੰਢ ਨੂੰ ਖ਼ਾਸ ਬਣਾਉਣ ਦੀ ਤਿਆਰੀ ਕੀਤੀ ਗਈ।

ਇਹ ਵੀ ਪੜ੍ਹੋ: ਯੂਕੇ 'ਚ ਨਵੇਂ ਬਣੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ ਕਿੰਗ ਚਾਰਲਸ III

PunjabKesari

ਲਾੜਾ ਬਣੇ ਇਟਲੀ ਦੀ ਮਾਉਰੋ ਨੇ ਸ਼ੇਰਵਾਨੀ ਪਾਈ ਸੀ, ਜਦਕਿ ਲਾੜੀ ਬਣੀ ਸਟੇਫਾਨੀਆ ਨੇ ਲਹਿੰਗਾ ਪਾਇਆ ਸੀ। ਇਟਾਲੀਅਨ ਜੋੜਾ ਬੈਂਡ ਬਾਜੇ ਨਾਲ ਤਾਜ ਮਹਿਲ ਦੇ ਪੂਰਬੀ ਗੇਟ ਨੇੜੇ ਬਗੀਚੇ ਵਿੱਚ ਪਹੁੰਚਿਆ। ਜੋੜੇ ਨਾਲ ਬਰਾਤ ਵੀ ਸੀ। ਜੋੜੇ ਨੇ ਬਗੀਚੇ ਵਿੱਚ ਵੈਦਿਕ ਮੰਤਰ ਉਚਾਰਨ ਦੌਰਾਨ ਇੱਕ-ਦੂਜੇ ਨੂੰ ਮਾਲਾ ਪਹਿਨਾਈ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਵੀ ਨਿਭਾਈਆਂ। ਦੋਵਾਂ ਨੇ ਫੇਰੇ ਲਏ ਅਤੇ ਮਾਉਰੋ ਨੇ ਸਟੇਫਨੀਆ ਦੀ ਮਾਂਗ ਵਿਚ ਸਿੰਦੂਰ ਭਰ ਕੇ ਮੰਗਲਸੂਤਰ ਪਹਿਨਾਇਆ। 

PunjabKesari

ਇਹ ਵੀ ਪੜ੍ਹੋ: ਨਵਾਂ ਕਾਨੂੰਨ ਬਣਾਉਣ ਦੀ ਰੌਂਅ 'ਚ ਜਰਮਨੀ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ, 5 ਸਾਲ 'ਚ ਮਿਲੇਗੀ ਨਾਗਰਿਕਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


author

cherry

Content Editor

Related News