ਰਾਮ ਮੰਦਰ ਲਈ ਤਿਆਰ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਤਾਲਾ, ਵਜ਼ਨ ਹੈ 400 ਕਿਲੋ

Sunday, Aug 06, 2023 - 06:20 PM (IST)

ਰਾਮ ਮੰਦਰ ਲਈ ਤਿਆਰ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਤਾਲਾ, ਵਜ਼ਨ ਹੈ 400 ਕਿਲੋ

ਅਲੀਗੜ੍ਹ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਅਲੀਗੜ੍ਹ ਦੇ ਇਕ ਕਾਰੀਗਰ ਨੇ ਅਯੁੱਧਿਆ 'ਚ ਨਿਰਮਾਣ ਅਧੀਨ ਰਾਮ ਮੰਦਰ ਲਈ ਚਾਰ ਕੁਇੰਟਲ ਦਾ ਤਾਲਾ ਬਣਾਇਆ ਹੈ। ਅਗਲੇ ਸਾਲ ਜਨਵਰੀ 'ਚ ਭਗਤਾਂ ਲਈ ਮੰਦਰ ਦੇ ਦੁਆਰ ਖੁੱਲ੍ਹਣ ਦੀ ਉਮੀਦ ਹੈ। ਭਗਵਾਨ ਰਾਮ ਦੇ ਇਕ ਭਗਤ ਅਤੇ ਤਾਲਾ ਬਣਾਉਣ ਵਾਲੇ ਕਾਰੀਗਰ ਸੱਤਿਆ ਪ੍ਰਕਾਸ਼ ਸ਼ਰਮਾ ਨੇ 'ਦੁਨੀਆ ਦਾ ਸਭ ਤੋਂ ਵੱਡਾ ਹੱਥ ਨਾਲ ਬਣਿਆ ਤਾਲਾ' ਤਿਆਰ ਕਰਨ ਲਈ ਮਹੀਨਿਆਂ ਤੱਕ ਮਿਹਨਤ ਕੀਤੀ, ਜਿਸ ਨੂੰ ਉਹ ਇਸ ਸਾਲ ਦੇ ਅੰਤ 'ਚ ਰਾਮ ਮੰਦਰ ਪ੍ਰਬੰਧਨ ਨੂੰ ਤੋਹਫ਼ੇ 'ਚ ਦੇਣ ਦੀ ਯੋਜਨਾ ਬਣਾ ਰਹੇ ਹਨ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਇਕ ਅਹੁਦਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਭਗਤਾਂ ਤੋਂ ਚੜ੍ਹਾਲਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਤਾਲੇ ਦਾ ਉਪਯੋਗ ਕਿੱਥੇ ਕੀਤਾ ਜਾ ਸਕਦਾ ਹੈ। ਤਾਲਾ ਕਾਰੀਗਰ ਸ਼ਰਮਾ ਨੇ ਕਿਹਾ ਕਿ ਉਸ ਦੇ ਪੂਰਵਜ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਹੱਥ ਨਾਲ ਤਾਲਾ ਬਣਾਉਂਦੇ ਆ ਰਹੇ ਹਨ। ਉਹ 45 ਸਾਲਾਂ ਤੋਂ ਵੱਧ ਸਮੇਂ ਤੋਂ 'ਤਾਲਾ ਨਗਰੀ' ਅਲੀਗੜ੍ਹ 'ਚ ਤਾਲਾ ਚਮਕਾਉਣ ਦਾ ਕੰਮ ਕਰ ਰਹੇ ਹਨ। ਸ਼ਰਮਾ ਨੇ ਕਿਹਾ,''ਉਨ੍ਹਾਂ ਨੇ ਰਾਮ ਮੰਦਰ ਨੂੰ ਧਿਆਨ ਰੱਖਦੇ ਹੋਏ ਚਾਰ ਫੁੱਟ ਦੀ ਚਾਬੀ ਨਾਲ ਖੁੱਲ੍ਹਣ ਵਾਲਾ ਵਿਸ਼ਾਲ ਤਾਲਾ ਬਣਾਇਆ, ਜੋ 10 ਫੁੱਟ ਉੱਚਾ, 4.5 ਫੁੱਟ ਚੌੜਾ ਅਤੇ 9.5 ਇੰਚ ਮੋਟਾ ਹੈ। ਇਸ ਤਾਲੇ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਅਲੀਗੜ੍ਹ ਸਾਲਾਨਾ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਹੁਣ ਸ਼ਰਮਾ, ਇਸ 'ਚ ਮਾਮੂਲੀ ਸੋਧ ਕਰਨ ਅਤੇ ਸਜਾਵਟ 'ਚ ਰੁਝੇ ਹਨ।

PunjabKesari

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਇਕਦਮ ਸਹੀ ਹੋਵੇ। ਸ਼ਰਮਾ ਨਾਲ ਇਸ ਕੰਮ 'ਚ ਉਨ੍ਹਾਂ ਦੀ ਪਤਨੀ ਰੁਕਮਣੀ ਦੇਵੀ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਠਿਨ ਉੱਦਮ 'ਚ ਮੇਰੀ ਪਤਨੀ ਨੇ ਖੂਬ ਮਦਦ ਕੀਤੀ। ਰੁਕਮਣੀ ਨੇ ਕਿਹਾ,''ਪਹਿਲਾਂ ਅਸੀਂ 6 ਫੁੱਟ ਲੰਮਾ ਅਤੇ ਤਿੰਨ ਫੁੱਟ ਚੌੜਾ ਤਾਲਾ ਬਣਾਇਆ ਸੀ ਪਰ ਕੁਝ ਲੋਕਾਂ ਨੇ ਵੱਡਾ ਤਾਲਾ ਬਣਾਉਣ ਦਾ ਸੁਝਾਅ ਦਿੱਤਾ, ਇਸ ਲਈ ਅਸੀਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।'' ਉਨ੍ਹਾਂ ਦੱਸਿਆ ਕਿ ਤਾਲੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸ਼ਰਮਾ ਅਨੁਸਾਰ ਤਾਲਾ ਬਣਾਉਣ 'ਚ ਲਗਭਗ 2 ਲੱਖ ਰੁਪਏ ਦਾ ਖਰਚ ਆਇਆ ਅਤੇ ਉਨ੍ਹਾਂ ਨੇ ਆਪਣੇ ਸੁਫ਼ਨਿਆਂ ਦੇ ਪ੍ਰਾਜੈਕਟ ਨੂੰ ਹਕੀਕਤ 'ਚ ਬਦਲਣ ਲਈ ਆਪਣੀ ਇੱਛਾ ਨਾਲ ਆਪਣੇ ਜੀਵਨ ਦੀ ਬਚਤ ਲਗਾ ਦਿੱਤੀ। ਉਨ੍ਹਾਂ ਕਿਹਾ,''ਕਿਉਂਕਿ ਮੈਂ ਦਹਾਕਿਆਂ ਤੋਂ ਤਾਲਾ ਬਣਾਉਣ ਦਾ ਵਪਾਰ ਕਰ ਰਿਹਾ ਹਾਂ, ਇਸ ਲਈ ਮੈਂ ਮੰਦਰ ਲਈ ਇਕ ਵਿਸ਼ਾਲ ਤਾਲਾ ਬਣਾਉਣ ਬਾਰੇ ਸੋਚਿਆ, ਕਿਉਂਕਿ ਸਾਡਾ ਸ਼ਹਿਰ ਤਾਲਿਆਂ ਲਈ ਜਾਣਿਆ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਅਜਿਹਾ ਕੁਝ ਨਹੀਂ ਕੀਤਾ ਹੈ।'' ਇਸ ਵਿਚ ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ ਟਰੱਸਟ ਅਗਲੇ ਸਾਲ 21, 22 ਅਤੇ 23 ਜਨਵਰੀ ਨੂੰ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਆਯੋਜਿਤ ਕਰੇਗਾ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News