ਮਾਨਸਿਕ ਤੌਰ ''ਤੇ ਦਿਵਿਆਂਗ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਇਕ ਮੁਲਜ਼ਮ ਗ੍ਰਿਫਤਾਰ
Monday, Aug 20, 2018 - 03:27 AM (IST)
ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਜ਼ਿਲੇ 'ਚ ਮਾਨਸਿਕ ਤੌਰ 'ਤੇ ਦਿਵਿਆਂਗ ਇਕ ਲੜਕੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਕਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਧਰਮਸ਼ਾਲਾ ਨਿਵਾਸੀ ਲਵ ਕੁਮਾਰ ਉਰਫ ਅਭਿਸ਼ੇਕ ਨੂੰ ਕਲ ਉਪਰੋਕਤ ਜੁਰਮ 'ਚ ਗ੍ਰਿਫਤਾਰ ਕੀਤਾ ਗਿਆ। ਕਾਂਗੜਾ ਦੇ ਪੁਲਸ ਸੁਪਰਡੈਂਟ ਸੰਤੋਸ਼ ਪਟੇਲ ਨੇ ਦੱਸਿਆ ਕਿ ਲੜਕੀ ਦੀ ਦਾਦੀ ਨੇ ਦੋ ਦਿਨ ਪਹਿਲਾਂ ਧਰਮਸ਼ਾਲਾ ਦੇ ਮਹਿਲਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ।
