ਬੈਗ ''ਚ ਪਿਸਤੌਲ ਲੈ ਕੇ ਸਕੂਲ ਪਹੁੰਚਿਆ 8ਵੀਂ ਦਾ ਵਿਦਿਆਰਥੀ, ਡਰ ਗਏ ਬੱਚੇ

Monday, Aug 12, 2024 - 01:18 PM (IST)

ਬੈਗ ''ਚ ਪਿਸਤੌਲ ਲੈ ਕੇ ਸਕੂਲ ਪਹੁੰਚਿਆ 8ਵੀਂ ਦਾ ਵਿਦਿਆਰਥੀ, ਡਰ ਗਏ ਬੱਚੇ

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 8ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ ਦੇਸੀ ਪਿਸਤੌਲ ਲੈ ਕੇ ਸਕੂਲ ਪਹੁੰਚ ਗਿਆ। ਉਹ ਬੈਗ 'ਚੋਂ ਪਿਸਤੌਲ ਕੱਢ ਕੇ ਬੱਚਿਆਂ ਨੂੰ ਦਿਖਾਉਣ ਲੱਗਾ, ਉਦੋਂ ਅਧਿਆਪਕਾਂ ਨੂੰ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਤੁਰੰਤ ਪਿਸਤੌਲ ਨੂੰ ਜ਼ਬਤ ਕਰ ਲਿਆ ਗਿਆ ਅਤੇ ਵਿਦਿਆਰਥੀਆਂ ਦੇ ਘਰ ਵਾਲਿਆਂ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੂਰਾ ਮਾਮਲਾ ਜ਼ਿਲ੍ਹੇ ਛਪਰੌਲੀ ਸਥਿਤ ਹਾਈ ਪ੍ਰਾਇਮਰੀ ਸਕੂਲ ਦਾ ਹੈ। ਇੱਥੇ 8ਵੀਂ ਜਮਾਤ ਦੇ ਵਿਦਿਆਰਥੀ ਕੋਲੋਂ 12 ਬੋਰ ਦੀ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਸਨਸਨੀ ਫੈਲ ਗਈ। ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਬੱਚੇ ਤੋਂ ਪਿਸਤੌਲ ਲੈਂਦੇ ਹੋਏ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੋਸ਼ੀ ਵਿਦਿਆਰਥੀ ਤੋਂ ਪੁੱਛ-ਗਿੱਛ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਹੜੇ ਮਕਸਦ ਨਾਲ ਪਿਸਤੌਲ ਲੈ ਕੇ ਸਕੂਲ ਗਿਆ ਸੀ। ਨਾਲ ਹੀ ਪਿਸਤੌਲ ਉਸ ਨੂੰ ਕਿਸ ਨੇ ਦਿੱਤਾ ਸੀ। ਪੁਲਸ ਨੇ ਵਿਦਿਆਰਥੀ ਦੇ ਪਿਤਾ ਤੋਂ ਵੀ ਪੁੱਛ-ਗਿੱਛ ਕੀਤੀ ਹੈ। ਮਾਮਲਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News