ਲਾਪਤਾ AN-32 ''ਚੋਂ ਸਾਰੇ ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ

06/20/2019 2:14:11 PM

ਈਟਾਨਗਰ—ਅਰੁਣਾਚਲ ਪ੍ਰਦੇਸ਼ 'ਚ ਕ੍ਰੈਸ਼ ਹੋਏ ਏ. ਐੱਨ-32 ਜਹਾਜ਼ 'ਚ ਸਵਾਰ 13 ਜਵਾਨਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ ਬਰਾਮਦ ਕਰ ਲਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ 'ਚ ਸਵਾਰ 13 ਜਵਾਨਾਂ 'ਚੋਂ 6 ਦੀਆਂ ਲਾਸ਼ਾਂ ਅਤੇ 7 ਦੇ ਅਵਸ਼ੇਸ਼ ਬਰਾਮਦ ਹੋਏ ਹਨ। ਬਹੁਤ ਜ਼ਿਆਦਾ ਖਰਾਬ ਮੌਸਮ ਕਾਰਨ ਜਵਾਨਾਂ ਦੀਆਂ ਲਾਸ਼ਾਂ ਲੱਭਣ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਵਾਰ ਖੋਜ ਮੁਹਿੰਮ ਵੀ ਰੋਕਣੀ ਪਈ ਸੀ।

PunjabKesari

ਦੱਸ ਦੇਈਏ ਕਿ 3 ਜੂਨ ਨੂੰ ਏ. ਐੱਨ-32 ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਉਡਾਣ ਭਰੀ ਸੀ ਪਰ ਅੱਧੇ ਘੰਟੇ ਜਹਾਜ਼ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ 'ਚ ਹਵਾਈ ਫੌਜ ਨੇ ਇਸ ਦੇ ਕ੍ਰੈਸ਼ ਹੋਣ ਦੀ ਪੁਸ਼ਟੀ 11 ਜੂਨ ਨੂੰ ਕੀਤੀ ਸੀ। ਜਹਾਜ਼ 'ਚ 13 ਹਵਾਈ ਫੌਜ ਦੇ ਜਵਾਨ ਸੀ। ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਟਾਟੋ ਦੇ ਉੱਤਰ-ਪੂਰਬੀ ਅਤੇ ਲਿਪੋ ਦੇ ਉੱਤਰ 'ਚ 16 ਕਿਲੋਮੀਟਰ ਦੀ ਦੂਰੀ 'ਤੇ ਦੇਖਿਆ ਗਿਆ ਸੀ।


Iqbalkaur

Content Editor

Related News