ਗ੍ਰਹਿ ਮੰਤਰੀ ਅਮਿਤ ਸ਼ਾਹ ਜਲ‍ਦ ਕਰਨਗੇ ਜੰ‍ਮੂ-ਕਸ਼‍ਮੀਰ ਦਾ ਦੌਰਾ, ਮੁੱਦਿਆਂ ਦੀ ਹੋਵੇਗੀ ਸਮੀਖਿਆ

Tuesday, Oct 05, 2021 - 09:45 PM (IST)

ਗ੍ਰਹਿ ਮੰਤਰੀ ਅਮਿਤ ਸ਼ਾਹ ਜਲ‍ਦ ਕਰਨਗੇ ਜੰ‍ਮੂ-ਕਸ਼‍ਮੀਰ ਦਾ ਦੌਰਾ, ਮੁੱਦਿਆਂ ਦੀ ਹੋਵੇਗੀ ਸਮੀਖਿਆ

ਜੰ‍ਮੂ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਹੀਨੇ ਦੇ ਤੀਸਰੇ ਹਫ਼ਤੇ ਵਿੱਚ ਜੰ‍ਮੂ-ਕਸ਼‍ਮੀਰ ਦੇ ਦੌਰੇ 'ਤੇ ਜਾਣਗੇ। 5 ਅਗਸ‍ਤ 2019 ਨੂੰ ਧਾਰਾ 370 ਅਤੇ 35ਏ ਹਟਾਏ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਸੂਤਰਾਂ ਨੇ ‍ਦੱਸਿਆ ਹੈ ਕਿ ਗ੍ਰਹਿ ਮੰਤਰੀ ਅਕਤੂਬਰ ਦੇ ਦੂਜੇ ਹਫਤੇ ਵਿੱਚ ਅੰਡੇਮਾਨ-ਨਿਕੋਬਾਰ ਦੌਰੇ 'ਤੇ ਜਾਣਗੇ। ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਅਧਿਕਾਰਤ ਪ੍ਰੋਗਰਾਮ ਦੀ ਸੂਚਨਾ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਲਖੀਮਪੁਰ ਖੀਰੀ ਮਾਮਲਾ: ਗ੍ਰਿਫਤਾਰੀ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਬਿਆਨ ਆਇਆ ਸਾਹਮਣੇ

ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ, ਅੰਡੇਮਾਨ ਨਿਕੋਬਾਰ ਦੌਰੇ ਤੋਂ ਬਾਅਦ ਉਹ ਦੋ-ਤਿੰਨ ਦਿਨਾਂ ਦੀ ਕਸ਼‍ਮੀਰ ਯਾਤਰਾ ਕਰਨਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਦੂਰ-ਦਰਾਡੇ ਦੇ ਖੇਤਰਾਂ ਵਿੱਚ ਵੀ ਜਾ ਸਕਦੇ ਹਨ। ਅਮਿਤ ਸ਼ਾਹ ਜੰ‍ਮੂ-ਕਸ਼‍ਮੀਰ ਵਿੱਚ ਸੁਰੱਖਿਆ, ਪ੍ਰਧਾਨ ਮੰਤਰੀ ਵਿਕਾਸ ਪ੍ਰੋਗਰਾਮ ਅਤੇ ਵਿਕਾਸ ਯੋਜਨਾਵਾਂ ਬਾਰੇ ਮੌਜੂਦਾ ਹਾਲਾਤ ਦੀ ਜਾਣਕਾਰੀ ਲੈਣਗੇ। ਜੰ‍ਮੂ-ਕਸ਼‍ਮੀਰ ਵਿੱਚ ਇਨ੍ਹਾਂ ਦਿਨੀਂ ਜਨ ਪਹੁੰਚ ਪ੍ਰੋਗਰਾਮ ਦੇ ਤਹਿਤ ਕਈ ਕੇਂਦਰੀ ਮੰਤਰੀ ਦੌਰੇ 'ਤੇ ਆ ਚੁੱਕੇ ਹਨ। ਕੇਂਦਰ ਸਰਕਾਰ, ਜਨਤਾ ਦਾ ਵਿਸ਼ਵਾਸ ਜਿੱਤਣ ਲਈ ਵੱਖ-ਵੱਖ ਪ੍ਰੋਗਰਾਮ ਚਲਾ ਰਹੀ ਹੈ।

ਇਹ ਵੀ ਪੜ੍ਹੋ - ਪ੍ਰਿਯੰਕਾ ਨੂੰ ਹਿਰਾਸਤ 'ਚ ਲੈਣ ਖ਼ਿਲਾਫ਼ ਜੰਮੂ-ਕਸ਼ਮੀਰ ਕਾਂਗਰਸ ਨੇ ਦਿੱਤਾ ਧਰਨਾ

ਸਰਕਾਰੀ ਅਧਿਕਾਰੀਆਂ ਨੂੰ ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ, ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਅਤੇ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕਸ਼‍ਮੀਰ ਦੇ ਇਲਾਕਿਆਂ ਵਿੱਚ ਪਾਰਟੀ ਨੂੰ ਜਨਤਾ ਦਾ ਵਿਸ਼ਵਾਸ ਜਿੱਤਣਾ ਵੱਡੀ ਚੁਣੌਤੀ ਲੱਗ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News