ਏਮਜ਼ ਨਿਰਦੇਸ਼ਕ ਨੂੰ ਅਮਿਤ ਸ਼ਾਹ ਨੇ ਭੇਜਿਆ ਅਹਿਮਦਾਬਾਦ, ਕੋਰੋਨਾ ''ਤੇ ਡਾਕਟਰਾਂ ਨੂੰ ਕਰਣਗੇ ਗਾਇਡ

05/09/2020 2:23:43 AM

ਅਹਿਮਦਾਬਾਦ - ਗੁਜਰਾਤ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇੱਥੇ 7 ਹਜ਼ਾਰ ਤੋਂ ਜ਼ਿਆਦਾ ਕੇਸ ਹਨ। ਗੁਜਰਾਤ 'ਚ ਅਹਿਮਦਾਬਾਦ ਕੋਰੋਨਾ ਦਾ ਕੇਂਦਰ ਬਣਾ ਹੋਇਆ ਹੈ। 300 ਤੋਂ ਜ਼ਿਆਦਾ ਲੋਕ ਹੁਣ ਤੱਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਜ਼ਿਲ੍ਹੇ 'ਚ 5200 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਏਮਜ਼ ਹਸਪਤਾਲ (ਦਿੱਲੀ) ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਅਤੇ ਡਾ. ਮਨੀਸ਼ ਸੁਰਜਾ ਨੂੰ ਅਹਿਮਦਾਬਾਦ ਭੇਜਿਆ ਹੈ। ਦੋਵੇਂ ਸਿਵਲ ਹਸਪਤਾਲ ਅਤੇ ਐਸ.ਵੀ.ਪੀ. ਹਸਪਤਾਲ ਦਾ ਦੌਰਾ ਕਰਣਗੇ। ਡਾਕਟਰਾਂ ਨੂੰ ਹਾਲਾਤ 'ਤੇ ਕਾਬੂ ਪਾਉਣ ਨੂੰ ਲੈ ਕੇ ਗਾਇਡ ਕਰਣਗੇ। ਅਮਿਤ ਸ਼ਾਹ ਦੇ ਨਿਰਦੇਸ਼ਾਂ ਦੇ ਅਨੁਸਾਰ ਦੋਵਾਂ ਡਾਕਟਰਾਂ ਨੂੰ ਭਾਰਤੀ ਹਵਾਈ ਫੌਜ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਹਿਮਦਾਬਾਦ ਲਿਜਾਇਆ ਗਿਆ ਹੈ।
ਗੁਜਰਾਤ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 390 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ 'ਚ ਸੰਕਰਮਣ ਦੇ ਮਾਮਲੇ ਵੱਧਕੇ ਸ਼ੁੱਕਰਵਾਰ ਨੂੰ 7,403 ਹੋ ਗਏ। ਪ੍ਰਮੁੱਖ ਸਕੱਤਰ (ਸਿਹਤ) ਜਯੰਤੀ ਰਵੀ ਨੇ ਦੱਸਿਆ ਕਿ ਇਸ ਦੌਰਾਨ 24 ਲੋਕਾਂ ਦੀ ਮੌਤ ਨਾਲ ਲਾਸ਼ਾਂ ਦੀ ਗਿਣਤੀ ਵੀ ਵੱਧਕੇ 449 ਹੋ ਗਈ। ਉਨ੍ਹਾਂ ਨੇ ਦੱਸਿਆ ਕਿ 163 ਮਰੀਜ਼ਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ। ਰਾਜ 'ਚ ਹੁਣ ਤੱਕ 1,872 ਪੀੜਤ ਲੋਕ ਤੰਦਰੁਸਤ ਹੋ ਚੁੱਕੇ ਹਨ। ਉਥੇ ਹੀ 5,082 ਲੋਕਾਂ ਦਾ ਹਾਲੇ ਇਲਾਜ ਜਾਰੀ ਹੈ।

ਕੋਰੋਨਾ ਦੇ ਕੇਸ ਜੂਨ 'ਚ ਚੋਟੀ 'ਤੇ ਹੋਣਗੇ
ਦੱਸ ਦਈਏ ਕਿ ਏਮਜ਼ ਦੇ ਡਾਇਰੇਕਟਰ ਡਾ. ਰਣਦੀਪ ਗੁਲੇਰੀਆ ਨੇ ਵੀਰਵਾਰ ਨੂੰ ਹੀ ਕਿਹਾ ਸੀ ਕਿ ਭਾਰਤ 'ਚ ਕੋਰੋਨਾ ਵਾਇਰਸ ਜੂਨ 'ਚ ਚੋਟੀ 'ਤੇ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਲਾਕਡਾਊਨ ਦਾ ਫਾਇਦਾ ਮਿਲਿਆ ਹੈ ਅਤੇ ਲਾਕਡਾਊਨ 'ਚ ਕੋਰੋਨਾ ਦੇ ਕੇਸ ਜ਼ਿਆਦਾ ਨਹੀਂ ਵਧੇ।
ਰਣਦੀਪ ਗੁਲੇਰੀਆ ਨੇ ਕਿਹਾ, ਜਿਸ ਤਰੀਕੇ ਨਾਲ ਟ੍ਰੇਂਡ ਨਜ਼ਰ ਆ ਰਿਹਾ ਹੈ, ਕੋਰੋਨਾ ਦੇ ਕੇਸ ਜੂਨ 'ਚ ਪੀਕ 'ਤੇ ਹੋਣਗੇ। ਹਾਲਾਂਕਿ ਅਜਿਹਾ ਬਿਲਕੁੱਲ ਨਹੀਂ ਹੈ ਕਿ ਬੀਮਾਰੀ ਇੱਕ ਵਾਰ 'ਚ ਹੀ ਖਤਮ ਹੋ ਜਾਵੇਗੀ। ਸਾਨੂੰ ਕੋਰੋਨਾ ਦੇ ਨਾਲ ਜੀਣਾ ਹੋਵੇਗਾ। ਹੌਲੀ-ਹੌਲੀ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਵੇਗੀ।

ਦੇਸ਼ 'ਚ ਕਿੰਨੇ ਕੇਸ
ਦੇਸ਼ 'ਚ ਹਰ ਰੋਜ਼ ਕੋਰੋਨਾ ਦਾ ਸੰਕਰਮਣ ਵੱਧ ਰਿਹਾ ਹੈ। ਹੁਣ ਤੱਕ 56,342 ਲੋਕ ਕੋਰੋਨਾ ਤੋਂ ਪੀੜਤ ਹੋਏ ਹਨ ਅਤੇ ਕਰੀਬ 1886 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਰਾਹਤ ਦੀ ਗੱਲ ਹੈ ਕਿ ਹੁਣੇ ਤੱਕ 16 ਹਜ਼ਾਰ ਤੋਂ ਜ਼ਿਆਦਾ ਠੀਕ ਹੋਏ ਹਨ।


Inder Prajapati

Content Editor

Related News