ਬੇਟੇ ਨੂੰ ਮੁੱਖ ਮੰਤਰੀ ਬਣਾਉਣ ਦੇ ਕੰਮ ’ਚ ਰੁੱਝੇ ਕੇ. ਸੀ. ਆਰ. : ਅਮਿਤ ਸ਼ਾਹ

10/11/2023 1:49:52 PM

ਆਦਿਲਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਆਪਣੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਕਦੇ ਵੀ ਗਰੀਬਾਂ ਲਈ ਕੰਮ ਨਹੀਂ ਕੀਤਾ, ਸਿਰਫ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਕਿ ਉਨ੍ਹਾਂ ਦੇ ਪੁੱਤਰ ਕੇ. ਟੀ. ਰਾਮਾ ਰਾਓ ਨੂੰ ਸੂਬੇ ਦਾ ਮੁੱਖ ਮੰਤਰੀ ਕਿਵੇਂ ਬਣਾਇਆ ਜਾਵੇ।

ਸ਼ਾਹ ਨੇ ਇਥੇ ਜਨਸਭਾ ਵਿਚ ਦੋਸ਼ ਲਗਾਇਆ ਕਿ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਦਿਵਾਸੀਆਂ ਲਈ ਡਬਲ ਬੈੱਡਰੂਮ ਘਰ ਵਰਗੇ ਚੋਣ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੇ. ਸੀ. ਆਰ. ਭਾਜਪਾ ਦਾ ਮਕਸਦ ਸਿਰਫ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣਾ ਹੈ ਪਰ ਭਾਜਪਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਆਦਿਲਾਬਾਦ ਦੇ ਹਰ ਕਬੀਲੇ ਨੂੰ ਸਿੱਖਿਆ, ਨੌਕਰੀ ਅਤੇ ਕਿਸਾਨਾਂ ਨੂੰ ਪਾਣੀ ਮਿਲੇ।

ਸ਼ਾਹ ਨੇ ਲੋਕਾਂ ਨੂੰ ਕਿਹਾ ਕਿ ਤੁਹਾਡੇ ਕੋਲ ਦੋ ਬਦਲ ਹਨ। ਇਕ ਕੇ. ਸੀ. ਆਰ. ਸਰਕਾਰ ਹੈ ਜੋ ਆਪਣੇ ਧੀਆਂ-ਪੁੱਤਰਾਂ ਬਾਰੇ ਸੋਚਦੀ ਹੈ ਅਤੇ ਦੂਜੇ ਪਾਸੇ ਤੁਹਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜੋ ਦਲਿਤਾਂ, ਗਰੀਬਾਂ ਅਤੇ ਆਦਿਵਾਸੀਆਂ ਬਾਰੇ ਸੋਚਦਾ ਹੈ। ਤੇਲੰਗਾਨਾ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ ਭਾਵ ਕੇਂਦਰ ਦੇ ਨਾਲ-ਨਾਲ ਸੂਬੇ ਵਿਚ ਵੀ ਮੋਦੀ ਸਰਕਾਰ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 30 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਤੇਲੰਗਾਨਾ ਵਿਚ ਭਾਜਪਾ ਦੀ ਸਰਕਾਰ ਬਣੇਗੀ। ਸ਼ਾਹ ਨੇ ਦੋਸ਼ ਲਗਾਇਆ ਕਿ ਤੇਲੰਗਾਨਾ ਕਿਸਾਨਾਂ ਦੀ ਖੁਦਕੁਸ਼ੀ ਅਤੇ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧ ਵਿਚ ਨੰਬਰ ਇਕ ਬਣ ਗਿਆ ਹੈ।

ਕੇ. ਸੀ. ਆਰ. ਦੀ ਕਾਰ ਦਾ ‘ਸਟੀਅਰਿੰਗ’ ਓਵੈਸੀ ਕੋਲ

ਸ਼ਾਹ ਨੇ ਇਹ ਦੋਸ਼ ਦੁਹਰਾਇਆ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦ-ਉਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੇ ਹੱਥ ਵਿਚ ਕੇ. ਸੀ. ਆਰ. ਦੀ ਕਾਰ ਦਾ ‘ਸਟੀਅਰਿੰਗ’ ਹੈ। ਸੱਤਾਧਾਰੀ ਬੀ. ਆਰ. ਐੱਸ. ਪਾਰਟੀ ਦੀ ਚੋਣ ਨਿਸ਼ਾਨ ‘ਕਾਰ’ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇ. ਸੀ. ਆਰ. ਸਰਕਾਰ ਮਜਲਿਸ (ਏ. ਆਈ. ਐੱਮ. ਆਈ. ਐੱਮ.) ਦੇ ਇਸ਼ਾਰੇ ’ਤੇ ਚੱਲ ਰਹੀ ਹੈ।


Rakesh

Content Editor

Related News