ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ''ਚ ਕੀਤਾ ਰੋਡ ਸ਼ੋਅ
Sunday, Apr 21, 2019 - 02:18 PM (IST)

ਅਹਿਮਦਾਬਾਦ-ਭਾਜਪਾ ਨੇਤਾ ਅਤੇ ਗਾਂਧੀਨਗਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਅਮਿਤ ਸ਼ਾਹ ਨੇ ਅੱਜ ਘਾਟੋਲੋਦੀਆ ਅਤੇ ਵਜਲਪੁਰ ਵਿਧਾਨ ਸਭਾ ਖੇਤਰਾਂ ਦੇ ਨੇਤਾਵਾਂ ਨਾਲ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਰੋਡ ਸ਼ੋਅ ਕਰ ਰਹੇ ਹਨ। ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਭਾਰੀ ਜਨਤਾ ਦੀ ਭੀੜ ਦੇਖੀ ਗਈ।
ਦੱਸਿਆ ਜਾਂਦਾ ਹੈ ਕਿ 23 ਅਪ੍ਰੈਲ ਨੂੰ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ, ਜਿਸ ਦੇ ਲਈ ਚੋਣ ਪ੍ਰਚਾਰ ਅੱਜ ਖਤਮ ਹੋ ਜਾਵੇਗਾ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਜਿਹੜੀਆਂ ਦੋ ਲੋਕ ਸਭਾ ਸੀਟਾਂ 'ਤੇ ਦੂਜੇ ਪੜਾਅ ਦੌਰਾਨ ਚੋਣਾਂ ਰੱਦ ਕੀਤੀਆਂ ਗਈਆਂ ਸੀ। ਇਸ ਪੜਾਅ ਦੌਰਾਨ ਉਨ੍ਹਾਂ 'ਤੇ ਵੀ ਹੁਣ ਵੋਟਿੰਗ ਹੋਵੇਗੀ। ਤਾਮਿਲਨਾਡੂ ਦੀ ਵੇਲੋਰ ਅਤੇ ਤ੍ਰਿਪੁਰਾ ਦੀ ਪੱਛਮੀ ਸੀਟ 'ਤੇ ਚੋਣਾਂ ਰੱਦ ਹੋਈਆ ਸੀ।