ਕਾਂਗਰਸ ''ਤੇ ਵਰ੍ਹੇ ਸ਼ਾਹ, ਬੋਲੇ- ਆਪਣੇ ਸਮੇਂ ਅਸ਼ਾਂਤੀ ਫੈਲਾਉਣ ਵਾਲੇ ਸਾਨੂੰ ਨਾ ਦੇਣ ਸਲਾਹ

01/24/2021 4:48:42 PM

ਆਸਾਮ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਸਾਮ ਦੇ ਕੋਕਰਾਝਾਰ 'ਚ ਇਕ ਸਮਾਰੋਹ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ,''ਜੋ ਕਾਂਗਰਸ ਪਾਰਟੀ ਆਪਣੇ ਕਾਰਜਕਾਲ 'ਚ ਸ਼ਾਂਤੀ, ਵਿਕਾਸ ਨਹੀਂ ਲਿਆ ਸਕੀ, ਉਹ ਅੱਜ ਸਾਨੂੰ ਸਲਾਹ ਦੇ ਰਹੀ ਹੈ।'' ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ, ਘੁਸਪੈਠੀਏ ਮੁਕਤ, ਅੱਤਵਾਦ ਤੋਂ ਮੁਕਤ ਅਤੇ ਪ੍ਰਦੂਸ਼ਣ ਤੋਂ ਮੁਕਤ ਆਸਾਮ ਜੇਕਰ ਬਣਾਉਣਾ ਹੈ ਤਾਂ ਪੀ.ਐੱਮ. ਮੋਦੀ ਦੀ ਅਗਵਾਈ 'ਚ ਸਿਰਫ਼ ਭਾਜਪਾ ਹੀ ਬਣਾ ਸਕਦੀ ਹੈ। 
ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀ.ਟੀ.ਆਰ.) ਸਮਝੌਤੇ 'ਤੇ ਦਸਤਖ਼ਤ ਦੀ ਪਹਿਲੀ ਵਰ੍ਹੇਗੰਢ 'ਤੇ ਕੋਕਰਾਝਾਰ 'ਚ ਆਯੋਜਿਤ ਇਕ ਸਮਾਰੋਹ 'ਚ ਸ਼ਾਮ ਨੇ ਕਿਹਾ ਕਿ ਕਾਂਗਰਸ ਸਾਲਾਂ ਤੱਕ ਆਸਾਮ 'ਚ ਵੱਖ-ਵੱਖ ਅੰਦੋਲਨ ਕਰਵਾਉਂਦੀ ਰਹੀ। ਪਿਛਲੇ 5 ਸਾਲਾਂ 'ਚ ਆਸਾਮ 'ਚ ਜੋ ਵਿਕਾਸ  ਹੋਇਆ ਹੈ, ਉਹ ਪਿਛਲੇ 70 ਸਾਲਾਂ 'ਚ ਨਹੀਂ ਹੋਇਆ। ਆਸਾਮੀ-ਗੈਰ-ਆਸਾਮੀ, ਬੋਡੋ-ਗੈਰ ਬੋਡੋ ਕਰਨ ਵਾਲਿਆਂ ਨੂੰ ਪਛਾਣੋ। ਇਹ ਲੋਕ ਅਜਿਹੀਆਂ ਗੱਲਾਂ ਸਿਆਸੀ ਰੋਟੀਆਂ ਸੇਕਣ ਲਈ ਕਰ ਰਹੇ ਹਨ। 

ਸ਼ਾਹ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਚੋਣਾਂ 'ਚ ਪੂਰਨ ਬਹੁਮਤ ਨਾਲ ਆਸਾਮ 'ਚ ਐੱਨ.ਡੀ.ਏ. ਦੀ ਸਰਕਾਰ ਬਣਾਓ ਅਤੇ ਬੋਡੋਲੈਂਡ ਦਾ ਵਿਕਾਸ ਯਕੀਨੀ ਕਰੋ। ਆਸਾਮ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਬੋਡੋ ਸ਼ਾਂਤੀ ਸਮਝੌਤੇ ਤੋਂ ਬਾਅਦ ਬਰੂ-ਰਿਆਂਗ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ। 8 ਵੱਖ-ਵੱਖ ਕਾਤਲ ਗਰੁੱਪਾਂ ਨੇ ਹਥਿਆਰ ਸੁੱਟ ਕੇ ਸ਼ਾਂਤੀ ਦਾ ਰਸਤਾ ਚੁਣਿਆ। ਇਹ ਸਾਰੀ ਪ੍ਰਕਿਰਿਆ ਵਿਕਾਸ ਦੇ ਰਸਤੇ 'ਚ ਸਾਨੂੰ ਲਿਜਾਉਣ ਵਾਲੀ ਹੈ। ਅੱਜ ਤੋਂ ਠੀਕ ਇਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਬੋਡੋ ਸ਼ਾਂਤੀ ਸਮਝੌਤਾ ਹੋਇਆ। ਬੋਡੋ ਸ਼ਾਂਤੀ ਸਮਝੌਤੇ ਨਾਲ ਪ੍ਰਧਾਨ ਮੰਤਰੀ ਨੇ ਸੰਦੇਸ਼ ਦਿੱਤਾ ਕਿ ਉੱਤਰ ਪੂਰਬ 'ਚ ਜਿੱਥੇ-ਜਿੱਥੇ ਅਸ਼ਾਂਤੀ ਹੈ, ਉੱਥੇ ਗੱਲਬਾਤ ਕੀਤੀ ਜਾਵੇ ਅਤੇ ਸ਼ਾਂਤੀ ਦਾ ਮਾਰਗ ਪੱਕਾ ਕੀਤਾ ਜਾਵੇ।


DIsha

Content Editor

Related News