ਭਾਜਪਾ ਦਾ ਕੌਮੀ ਸੰਮੇਲਨ: 2019 ਦੀਆਂ ਚੋਣਾਂ ਵਿਚਾਰਕ ਯੁੱਧ- ਅਮਿਤ ਸ਼ਾਹ

01/11/2019 6:00:07 PM

ਨਵੀਂ ਦਿੱਲੀ— ਭਾਜਪਾ ਦੇ ਕੌਮੀ ਸੰਮੇਲਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਨਾਉਂਦੇ ਹੋਏ ਕਾਂਗਰਸ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ 2019 ਦੀਆਂ ਚੋਣਾਂ ਇਕ ਤਰ੍ਹਾਂ ਦਾ ਵਿਚਾਰਕ ਯੁੱਧ ਹੈ। ਇਹ 2 ਵਿਚਾਰਧਾਰਾਵਾਂ ਦੀ ਲੜਾਈ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ 2019 ਦਾ ਯੁੱਧ ਸਦੀਆਂ ਤੱਕ ਅਸਰ ਛੱਡਣ ਵਾਲਾ ਹੈ ਅਤੇ ਇਸ ਲਈ ਐੱਨ.ਡੀ.ਏ. ਦੇ 35 ਦਲ ਨਰਿੰਦਰ ਮੋਦੀ ਦੀ ਅਗਵਾਈ 'ਚ ਇਕਜੁਟ ਹਨ। ਕਾਂਗਰਸ ਅਤੇ ਪੂਰੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ ਵਿਰੋਧੀਆਂ ਦੇ ਕੋਲ ਨਾ ਨੇਤਾ ਹੈ ਅਤੇ ਨਾ ਨੀਤੀ। ਉਨ੍ਹਾਂ ਨੇ ਕਿਹਾ ਕਿ ਮਰਾਠਾ ਇਕ ਯੁੱਧ ਹਾਰੇ ਸਨ ਤਾਂ ਦੇਸ਼ 200 ਸਾਲ ਲਈ ਗੁਲਾਮ ਹੋ ਗਿਆ ਸੀ। 2019 ਦੀ ਸਥਿਤੀ ਵੀ ਅੱਜ ਉਸੇ ਤਰ੍ਹਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ 2014 'ਚ 6 ਰਾਜਾਂ 'ਚ ਭਾਜਪਾ ਦੀਆਂ ਸਰਕਾਰਾਂ ਸਨ ਅਤੇ ਅੱਜ 16 ਰਾਜਾਂ 'ਚ ਸਾਡੀ ਸਰਕਾਰ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਸੰਮੇਲਨ 'ਚ ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ 2019 'ਚ ਮੋਦੀ ਦੀ ਸਰਕਾਰ ਬਣਵਾ ਦਿਓ, ਕੇਰਲ ਤੱਕ ਭਾਜਪਾ ਸਰਕਾਰ ਬਣਾ ਲਵੇਗੀ।
 

ਮੋਦੀ ਵਰਗਾ ਨੇਤਾ ਪੂਰੀ ਦੁਨੀਆ 'ਚ ਨਹੀਂ
ਸ਼ਾਹ ਨੇ ਕਿਹਾ ਕਿ ਪੂਰੀ ਦੁਨੀਆ 'ਚ ਨਰਿੰਦਰ ਮੋਦੀ ਵਰਗਾ ਨੇਤਾ ਕਿਸੇ ਦਲ ਕੋਲ ਨਹੀਂ ਹੈ। ਗਠਜੋੜ ਨੂੰ ਲੈ ਕੇ ਬਣਦੇ ਸਮੀਕਰਨਾਂ 'ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਗਠਜੋੜ ਧੋਖਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਅਗਲੀਆਂ ਚੋਣਾਂ 'ਚ ਉੱਤਰ ਪ੍ਰਦੇਸ਼ 'ਚ 73 ਤੋਂ 74 ਸੀਟਾਂ ਜਿੱਤੇਗੀ। ਸਵੱਛਤਾ, ਗੰਗਾ ਦੇ ਪਾਣੀ ਦੇ ਸ਼ੁੱਧੀਕਰਨ, ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕਰ ਕੇ ਸ਼ਾਹ ਨੇ ਭਾਜਪਾ ਸਰਕਾਰ ਦੀ ਪ੍ਰਸ਼ੰਸਾ ਕੀਤੀ।
 

ਰਾਮ ਮੰਦਰ 'ਤੇ ਬੋਲੇ ਸ਼ਾਹ
ਕਾਫੀ ਸਮੇਂ ਤੋਂ ਚਰਚਾ 'ਚ ਰਹੇ ਅਯੁੱਧਿਆ 'ਚ ਰਾਮ ਮੰਦਰ ਦੇ ਮੁੱਦੇ 'ਤੇ ਸ਼ਾਹ ਨੇ ਬਲਦੇ ਹੋਏ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਜਲਦ ਤੋਂ ਜਲਦ ਉਸੇ ਸਥਾਨ 'ਤੇ ਰਾਮ ਮੰਦਰ ਦਾ ਨਿਰਮਾਣ ਹੋਵੇ ਅਤੇ ਇਸ 'ਚ ਕੋਈ ਰੁਕਾਵਟ ਨਾ ਆਏ। ਇਸ 'ਤੇ ਸੰਮੇਲਨ 'ਚ ਰਾਮ ਦੇ ਨਾਅਰੇ ਲੱਗਣ ਲੱਗੇ। ਸ਼ਾਹ ਨੇ ਅੱਗੇ ਕਿਹਾ,''ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਹੈ ਅਤੇ ਜਲਦ ਹੀ ਕੇਸ ਦਾ ਨਿਪਟਾਰਾ ਹੋ ਜਾਵੇਗਾ। ਅਸੀਂ ਕਿਹਾ ਕਿ ਸੰਵਿਧਾਨਕ ਤਰੀਕੇ ਨਾਲ ਮਾਮਲੇ ਦਾ ਨਿਪਟਾਰਾ ਹੋਵੇ ਪਰ ਕਾਂਗਰਸ ਰੁਕਾਵਟ ਪਾਉਣ ਦਾ ਕੰਮ ਕਰ ਰਹੀ ਹੈ।''
 

5 ਸਾਲਾਂ 'ਚ 50 ਤੋਂ ਵਧ ਇਤਿਹਾਸਕ ਫੈਸਲੇ
ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ''ਚ 50 ਤੋਂ ਵਧ ਇਤਿਹਾਸਕ ਫੈਸਲੇ ਲਏ ਗਏ। ਸ਼ਾਹ ਨੇ ਕਿਹਾ ਕਿ 4.30 ਸਾਲਾਂ 'ਚ 9 ਕਰੋੜ ਟਾਇਲਟ ਬਣਾ ਕੇ ਮਾਤਾਵਾਂ ਅਤੇ ਭੈਣਾਂ ਨੂੰ ਸ਼ਰਮ ਤੋਂ ਮੁਕਤ ਕਰ ਕੇ ਸਨਮਾਨ ਨਾਲ ਜਿਉਂਣ ਦਾ ਅਧਿਕਾਰ ਭਾਜਪਾ ਸਰਕਾਰ ਨੇ ਦਿੱਤਾ ਹੈ। 2014 ਤੱਕ 60 ਕਰੋੜ ਘਰ ਅਜਿਹੇ ਸਨ, ਜਿਨ੍ਹਾਂ ਆਪਣਾ ਆਪਣਾ ਬੈਂਕ ਅਕਾਊਂਟ ਨਹੀਂ ਸੀ ਪਰ ਮੋਦੀ ਜੀ ਨੇ ਇਕ ਝਟਕੇ 'ਚ ਹੀ ਇਨ੍ਹਾਂ ਸਾਰਿਆਂ ਦੇ ਅਕਾਊਂਟ ਬੈਂਕ 'ਚ ਖੁੱਲ੍ਹਵਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਤਿੰਨ ਤਲਾਕ, ਹਜ ਸਬਸਿਡੀ, ਸਿੱਖ ੇਦੰਗੇ ਦੇ ਪੀੜਤਾਂ ਨੂੰ ਨਿਆਂ, ਐੱਨ.ਆਰ.ਸੀ. ਲੈ ਕੇ ਆਏ ਹਾਂ ਅੇਤ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਏ ਹਿੰਦੂ, ਜੈਨ ਅਤੇ ਸਿੱਖਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਮੋਦੀ ਸਰਕਾਰ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੁਭਾਸ਼ ਚੰਦਰ ਬੋਸ ਨੂੰ ਭੁੱਲਾ ਦਿੱਤਾ ਸੀ। ਕਰਤਾਰਪੁਰ ਲਾਂਘੇ ਰਾਹੀਂ ਸਿੱਖਾਂ ਦੀ ਵੱਡੀ ਮੰਗ ਨੂੰ ਪੂਰਾ ਕਰਨ ਦਾ ਕੰਮ ਕੀਤਾ ਗਿਆ।
 

ਇਕ ਹਫਤਿਆਂ 'ਚ 2 ਵੱਡੇ ਫੈਸਲੇ
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਕਿਹਾ ਕਿ ਇਕ ਹੀ ਹਫਤੇ 'ਚ ਪੀ.ਐੱਮ. ਮੋਦੀ ਦੀ ਸਰਕਾਰ ਨੇ 2 ਵੱਡੇ ਫੈਸਲੇ ਕੀਤੇ ਹਨ। ਪਹਿਲਾ ਫੈਸਲਾ- ਆਮ ਵਰਗ ਦੇ ਲੋਕਾਂ ਨੂੰ ਸਿੱਖਿਆ ਅਤੇ ਰੋਜ਼ਗਾਰ 'ਚ 10 ਫੀਸਦੀ ਰਾਖਵਾਂਕਰਨ ਦੇਣ ਦਾ ਹੈ, ਜਿਸ ਨੂੰ ਨਾ ਸਿਰਫ ਕੈਬਨਿਟ ਨੇ ਮਨਜ਼ੂਰ ਕੀਤਾ ਸਗੋਂ ਸੰਸਦ ਦੇ ਦੋਹਾਂ ਸਦਨਾਂ 'ਚ ਪਾਸ ਵੀ ਕਰਵਾ ਲਿਆ ਗਿਆ। ਦੂਜੇ ਫੈਸਲੇ ਬਾਰੇ ਦੱਸਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਹਰ ਬੈਠਕ 'ਚ ਇਕ ਤੋਂ ਇਕ ਵਸਤੂਆਂ ਦੀ ਕੀਮਤ ਘੱਟ ਕਰਨੀ, ਸ਼ੁਰੂਆਤੀ ਪਰੇਸ਼ਾਨੀਆਂ ਦੂਰ ਕਰਨ ਦਾ ਕੰਮ ਕਰ ਰਹੇ ਸਨ। ਇਕ ਦਿਨ ਪਹਿਲਾਂ ਹੀ ਇਹ ਫੈਸਲਾ ਹੋਇਆ ਕਿ 40 ਲੱਖ ਤੱਕ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਜੀ.ਐੱਸ.ਟੀ. ਰਜਿਸਟਰੇਸ਼ਨ ਅਤੇ ਟੈਕਸ ਤੋਂ ਛੂਟ ਦਿੱਤੀ ਗਈ ਹੈ। 
 

ਮੋਦੀ ਦਾ ਭਾਸ਼ਣ ਸ਼ਨੀਵਾਰ ਨੂੰ
ਜ਼ਿਕਰਯੋਗ ਹੈ ਕਿ ਭਾਜਪਾ ਦੀ 2 ਦਿਨਾ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਸ਼ੁੱਕਰਵਾਰ ਨੂੰ ਦਿੱਲੀ 'ਚ ਸ਼ੁਰੂ ਹੋਈ ਹੈ। ਸ਼ਨੀਵਾਰ ਨੂੰ ਪੀ.ਐੱਮ. ਮੋਦੀ ਦਾ ਭਾਸ਼ਣ ਹੋਵੇਗਾ। ਸ਼ੁੱਕਰਵਾਰ ਨੂੰ ਇਸ ਸੰਮੇਲਨ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵੀ ਮੌਜੂਦ ਰਹੇ।


DIsha

Content Editor

Related News