''''ਇਹ ਚੋਣ ''ਜੰਗਲਰਾਜ'' ਜਾਂ ''ਵਿਕਾਸ'' ਤੈਅ ਕਰੇਗੀ'''', ਅਮਿਤ ਸ਼ਾਹ ਦਾ ਬਿਹਾਰ ''ਚ ਵਿਰੋਧੀਆਂ ''ਤੇ ਹਮਲਾ
Saturday, Oct 25, 2025 - 06:54 PM (IST)
ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਬਿਆਨ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਚੋਣਾਂ ਇਹ ਤੈਅ ਕਰਨਗੀਆਂ ਕਿ ਸੂਬੇ ਵਿੱਚ ‘ਜੰਗਲਰਾਜ’ ਵਾਪਸ ਆਵੇਗਾ ਜਾਂ ਇਹ ਵਿਕਾਸ ਦੇ ਰਾਹ ’ਤੇ ਅੱਗੇ ਵਧਦਾ ਰਹੇਗਾ।
ਖਗੜੀਆ ਜ਼ਿਲ੍ਹੇ ਵਿੱਚ ਇੱਕ ਚੋਣ ਜਨਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ 'ਇੰਡੀਆ' ਗਠਜੋੜ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਵੋਟਰ ਸੂਚੀ ਦੇ ਵਿਸ਼ੇਸ਼ ਗਹਿਨ ਪੁਨਰੀਖਣ (ਐਸਆਈਆਰ) ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ। ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ "ਹਰ ਇੱਕ ਘੁਸਪੈਠੀਏ ਦਾ ਪਤਾ ਲਗਾਇਆ ਜਾਵੇਗਾ, ਵੋਟਰ ਸੂਚੀ ਵਿੱਚੋਂ ਉਨ੍ਹਾਂ ਦਾ ਨਾਮ ਹਟਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਿਆ ਜਾਵੇਗਾ"।
ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਰਾਹੁਲ ਗਾਂਧੀ) 'ਤੇ ਹਮਲਾ ਕਰਦੇ ਹੋਏ ਕਿਹਾ, ‘‘ਰਾਹੁਲ ਬਾਬਾ ਕਹਿੰਦੇ ਹਨ ਕਿ ਘੁਸਪੈਠੀਆਂ ਨੂੰ ਬਿਹਾਰ ਵਿੱਚ ਰਹਿਣ ਦਿੱਤਾ ਜਾਵੇ। ਪਰ ਭਾਵੇਂ ਉਹ ਕਿੰਨੀਆਂ ਵੀ ਰੈਲੀਆਂ ਕਰ ਲੈਣ... ‘ਘੁਸਪੈਠੀਆ ਬਚਾਓ ਯਾਤਰਾ’ ਕੱਢ ਲੈਣ, ਉਹ ਘੁਸਪੈਠੀਆਂ ਨੂੰ ਬਚਾ ਨਹੀਂ ਸਕਦੇ"। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿੱਚ ਫਿਰ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ/NDA) ਦੀ ਸਰਕਾਰ ਬਣੇਗੀ ਅਤੇ "ਸਾਡੀ ਸਰਕਾਰ ਇੱਕ-ਇੱਕ ਘੁਸਪੈਠੀਏ ਨੂੰ ਚੁਣ ਕੇ ਦੇਸ਼ ਤੋਂ ਬਾਹਰ ਕਰੇਗੀ"।
