ਸ਼ਾਹ ਦੀ ਦੇਸ਼ਵਾਸੀਆਂ ਨੂੰ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ
Sunday, Aug 04, 2024 - 12:34 AM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ 9 ਤੋਂ 15 ਅਗਸਤ ਤੱਕ ਆਪਣੇ ਘਰਾਂ ਉੱਪਰ ਤਿਰੰਗਾ ਲਹਿਰਾ ਕੇ ਇਸ ਦੀ ਸੈਲਫੀ ‘ਹਰ ਘਰ ਤਿਰੰਗਾ’ ਵੈੱਬਸਾਈਟ ’ਤੇ ਅਪਲੋਡ ਕਰੋ।
ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਕੁਰਬਾਨੀ, ਵਫ਼ਾਦਾਰੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਆਜ਼ਾਦੀ ਦੇ ਨਾਇਕਾਂ ਨੂੰ ਯਾਦ ਕਰਨ, ਨੇਸ਼ਨ ਫਸਟ ਦਾ ਸੰਕਲਪ ਲੈਣ ਅਤੇ ਰਾਸ਼ਟਰੀ ਏਕਤਾ ਨੂੰ ਹੱਲਾਸ਼ੇਰੀ ਦੇਣ ਦਾ ਮਾਧਿਅਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਇਹ ਮੁਹਿੰਮ ਬੀਤੇ 2 ਸਾਲਾਂ ਵਿਚ ਜਨ-ਜਨ ਦੀ ਮੁਹਿੰਮ ਬਣ ਗਈ ਹੈ। ਆਉਣ ਵਾਲੀ 9 ਤੋਂ 15 ਅਗਸਤ ਤੱਕ ਤੁਸੀਂ ਵੀ ਆਪਣੇ ਘਰਾਂ ’ਤੇ ਤਿਰੰਗਾ ਲਹਿਰਾ ਕੇ ਹਰ ਘਰ ਤਿਰੰਗਾ ਵੈੱਬਸਾਈਟ ’ਤੇ ਆਪਣੀ ਸੈਲਫੀ ਅਪਲੋਡ ਕਰੋ।