ਪੱਛਮੀ ਬੰਗਾਲ ਬੰਬਾਂ ਦਾ ਜਵਾਬ ਵੋਟਾਂ ਨਾਲ ਦੇਵੇਗਾ, ਬਣੇਗੀ ਡਬਲ ਇੰਜਣ ਵਾਲੀ ਸਰਕਾਰ : ਅਮਿਤ ਸ਼ਾਹ

Monday, Apr 13, 2026 - 02:03 PM (IST)

ਪੱਛਮੀ ਬੰਗਾਲ ਬੰਬਾਂ ਦਾ ਜਵਾਬ ਵੋਟਾਂ ਨਾਲ ਦੇਵੇਗਾ, ਬਣੇਗੀ ਡਬਲ ਇੰਜਣ ਵਾਲੀ ਸਰਕਾਰ : ਅਮਿਤ ਸ਼ਾਹ

ਬੀਰਭੂਮ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਬੰਬਾਂ ਦਾ ਜਵਾਬ ਵੋਟਾਂ ਨਾਲ ਦੇਵੇਗੀ ਅਤੇ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ 'ਡਬਲ ਇੰਜਣ' ਵਾਲੀ ਸਰਕਾਰ ਬਣੇਗੀ। ਬੀਰਭੂਮ ਜ਼ਿਲ੍ਹੇ ਦੇ ਮਊਰੇਸ਼ਵਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਰਾਜ ਦੇ ਬਹੁਸੰਖਿਅਕ ਭਾਈਚਾਰੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਇਹ ਚੋਣਾਂ ਰਾਜ ਅਤੇ ਦੇਸ਼ ਤੋਂ ਘੁਸਪੈਠੀਆਂ ਨੂੰ ਬਾਹਰ ਕੱਢਣ ਦੀਆਂ ਹਨ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਆਜ਼ਾਦ ਚੋਣ ਯਕੀਨੀ ਕਰਨ ਲਈ ਚੋਣ ਕਮਿਸ਼ਨ ਨੇ ਰਾਜ 'ਚ ਕੇਂਦਰੀ ਫੋਰਸਾਂ ਭੇਜੀਆਂ ਹਨ। ਸ਼ਾਹ ਨੇ ਕਿਹਾ,''ਤ੍ਰਿਣਮੂਲ ਕਾਂਗਰਸ ਦੇ ਗੁੰਡੇ ਚੋਣਾਂ ਦੇ ਦਿਨ ਘਰ ਹੀ ਰਹਿਣ, ਨਹੀਂ ਤਾਂ ਚਾਰ ਮਈ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News