1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ ''ਤਾ ਐਲਾਨ

Thursday, Apr 09, 2026 - 05:55 PM (IST)

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ ''ਤਾ ਐਲਾਨ

ਕਾਰਾਕਸ (ਭਾਸ਼ਾ): ਜਨਤਕ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੀ ਤਨਖਾਹ ਵਿਚ ਜਲਦ ਵਾਧਾ ਹੋਵੇਗਾ। ਵੈਨੇਜ਼ੁਏਲਾ ਦੀ ਰਾਸ਼ਟਰਪਤੀ ਦੇ ਇਸ ਬਿਆਨ ਨੇ ਕਰਮਚਾਰਿਆਂ ਨੂੰ ਵੱਡੀ ਰਾਹਤ ਪਹੁੰਚਾਈ ਹੈ।ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਦੇਸ਼ ਦੇ ਜਨਤਕ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਬਰ ਰੱਖਣ ਦੀ ਅਪੀਲ ਕਰਦਿਆਂ 1 ਮਈ ਤੋਂ ਤਨਖਾਹਾਂ ਵਿੱਚ ਵਾਧਾ ਕਰਨ ਦਾ ਭਰੋਸਾ ਦਿੱਤਾ ਹੈ।ਰਾਸ਼ਟਰਪਤੀ ਰੌਡਰਿਗਜ਼ ਨੇ ਆਪਣੇ ਰਾਸ਼ਟਰੀ ਸੰਬੋਧਨ ਵਿੱਚ ਕਿਹਾ ਕਿ ਇਹ ਵਾਧਾ ਬਹੁਤ ਹੀ 'ਜ਼ਿੰਮੇਵਾਰੀ' ਨਾਲ ਕੀਤਾ ਜਾਵੇਗਾ ਤਾਂ ਜੋ ਪਿਛਲੀ ਵਾਰ ਵਾਂਗ ਮਹਿੰਗਾਈ ਵਿੱਚ ਅਚਾਨਕ ਉਛਾਲ ਨਾ ਆਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਵੇਂ-ਜਿਵੇਂ ਦੇਸ਼ ਦੇ ਸਰੋਤ ਵਧਣਗੇ, ਸਰਕਾਰ ਕਰਮਚਾਰੀਆਂ ਦੀ ਆਮਦਨ ਵਿੱਚ ਸਥਾਈ ਸੁਧਾਰ ਕਰਨ ਦੇ ਰਾਹ 'ਤੇ ਅੱਗੇ ਵਧੇਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ-ਅਮਰੀਕਾ ਵਾਰਤਾ 'ਤੇ ਸਸਪੈਂਸ! ਪੋਸਟ ਹਟਾਉਣ ਨਾਲ ਡਿਪਲੋਮੈਟਿਕ ਹਲਕਿਆਂ 'ਚ ਹਲਚਲ

ਮਹਿੰਗਾਈ ਦਰ ਨੇ ਦੁਨੀਆ ਨੂੰ ਪਿੱਛੇ ਛੱਡਿਆ 

ਕੌਮਾਂਤਰੀ ਮੁਦਰਾ ਕੋਸ਼ (IMF) ਦੇ ਅੰਦਾਜ਼ੇ ਅਨੁਸਾਰ ਵੇਨੇਜ਼ੁਏਲਾ ਦੀ ਮਹਿੰਗਾਈ ਦਰ ਇਸ ਸਮੇਂ 682 ਫੀਸਦੀ ਦੇ ਹੈਰਾਨੀਜਨਕ ਪੱਧਰ 'ਤੇ ਪਹੁੰਚ ਚੁੱਕੀ ਹੈ, ਜੋ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਸ ਭਾਰੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਰੋਜ਼ਾਨਾ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਵੀ ਅਸੰਭਵ ਹੋ ਗਿਆ ਹੈ।ਸਰੋਤਾਂ ਅਨੁਸਾਰ ਵੇਨੇਜ਼ੁਏਲਾ ਵਿੱਚ ਹਾਲਾਤ ਇੰਨੇ ਖ਼ਰਾਬ ਹਨ ਕਿ ਦੇਸ਼ ਦੀ ਘੱਟੋ-ਘੱਟ ਮਾਸਿਕ ਤਨਖਾਹ ਸਿਰਫ਼ 130 ਬੋਲੀਵਰ (ਲਗਭਗ 0.27 ਅਮਰੀਕੀ ਡਾਲਰ) ਹੈ, ਜਿਸ ਵਿੱਚ 2022 ਤੋਂ ਕੋਈ ਵਾਧਾ ਨਹੀਂ ਹੋਇਆ। ਇਹ ਰਕਮ ਸੰਯੁਕਤ ਰਾਸ਼ਟਰ ਦੁਆਰਾ ਤੈਅ ਕੀਤੇ ਗਏ 'ਬਹੁਤ ਜ਼ਿਆਦਾ ਗਰੀਬੀ' ਦੇ ਪੈਮਾਨੇ (3 ਡਾਲਰ ਪ੍ਰਤੀ ਦਿਨ) ਤੋਂ ਵੀ ਕਿਤੇ ਘੱਟ ਹੈ। ਵਰਤਮਾਨ ਵਿੱਚ, ਜਨਤਕ ਖੇਤਰ ਦੇ ਕਰਮਚਾਰੀ ਔਸਤਨ 160 ਡਾਲਰ ਅਤੇ ਨਿੱਜੀ ਖੇਤਰ ਦੇ ਕਰਮਚਾਰੀ 237 ਡਾਲਰ ਪ੍ਰਤੀ ਮਹੀਨਾ ਕਮਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News