ਪੱਛਮੀ ਬੰਗਾਲ ਦੇ ਕਾਲਿਆਗੰਜ ''ਚ ਅਮਿਤ ਸ਼ਾਹ ਨੇ ਕੀਤਾ ਰੋਡ ਸ਼ੋਅ
Tuesday, Apr 14, 2026 - 03:54 PM (IST)
ਕਾਲਿਆਗੰਜ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਕਾਲਿਆਗੰਜ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਸਮਰਥਨ 'ਚ ਰੋਡ ਸ਼ੋਅ ਕੀਤਾ। ਕਾਲਿਆਗੰਜ ਤੋਂ ਭਾਜਪਾ ਉਮੀਦਵਾਰ ਉਤਪਲ ਮਹਾਰਾਜ ਅਤੇ ਰਾਜ ਦੇ ਹੋਰ ਨੇਤਾਵਾਂ ਨਾਲ ਸ਼ਾਹ ਨੇ ਫੁੱਲਾਂ ਨਾਲ ਸਜੇ ਟਰੱਕ ਦੇ ਉੱਪਰੋਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਸੜਕ 'ਤੇ ਖੜ੍ਹੇ ਹਜ਼ਾਰਾਂ ਪਾਰਟੀ ਸਮਰਥਕ 'ਢਾਕ' (ਰਵਾਇਤੀ ਢੋਲ) ਦੀ ਥਾਪ 'ਤੇ ਨਾਅਰੇ ਲਗਾ ਰਹੇ ਸਨ।
ਕੜਾਕੇ ਦੀ ਧੁੱਪ ਵਿਚਾਰੇ ਰੋਡ ਸ਼ੋਅ ਭਾਜਪਾ ਦੇ ਗੜ੍ਹ ਸ਼ਹਿਰ ਦੇ ਪਾਰਬਤੀ ਸੁੰਦਰੀ ਹਾਈ ਸਕੂਲ ਮੈਦਾਨ ਤੋਂ ਸ਼ੁਰੂ ਹੋਇਆ ਅਤੇ ਇਕ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਰੋਡ ਸ਼ੋਅ ਦੇ ਮੱਦੇਨਜ਼ਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਸਨ। ਲੋਕ ਸ਼ਾਹ ਦੀ ਇਕ ਝਲਕ ਪਾਉਣ ਲਈ ਤੰਗ ਸੜਕਾਂ ਦੇ ਦੋਵੇਂ ਪਾਸੇ ਅਤੇ ਨੇੜੇ-ਤੇੜ ਦੀਆਂ ਇਮਾਰਤਾਂ ਦੇ ਉੱਪਰ ਮੌਜੂਦ ਸਨ ਅਤੇ ਟਰੱਕ 'ਤੇ ਫੁੱਲਾਂ ਦੀ ਵਰਖਾ ਕੀਤੀ। ਸ਼ਾਹ ਦਿਨ 'ਚ ਬਾਅਦ 'ਚ ਦੱਖਣੀ ਦਿਨਾਜਪੁਰ ਦੇ ਗੰਗਾਰਾਮਪੁਰ ਅਤੇ ਮਾਲਦਾ ਦੇ ਮਾਣਿਕਚਕ ਅਤੇ ਗਾਜ਼ੋਲ 'ਚ ਤਿੰਨ ਸਭਾਵਾਂ ਨੂੰ ਸੰਬੋਧਨ ਕਰਨਗੇ। ਪੱਛਮੀ ਬੰਗਾਲ 'ਚ 23 ਅਤੇ 29 ਅਪ੍ਰੈਲ ਨੂੰ 2 ਪੜਾਵਾਂ 'ਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਚਾਰ ਮਈ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
