ਅਮਿਤ ਸ਼ਾਹ ਦੇ ਦੇਹਰਾਦੂਨ ਪੁੱਜਣ ''ਤੇ ਜ਼ਾਮ ''ਚ ਫਸੇ ਰਹੇ ਲੋਕ

09/20/2017 12:55:06 PM

ਦੇਹਰਾਦੂਨ— ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੇਹਰਾਦੂਨ 'ਚ ਪੁੱਜਦੇ ਹੀ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਰਟੀ ਪ੍ਰਧਾਨ ਲਈ ਸਰਕਾਰ ਤੋਂ ਲੈ ਕੇ ਭਾਜਪਾ ਸੰਗਠਨ ਨੇ ਸ਼ਹਿਰ ਨੂੰ ਅਜਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੰਨੋ ਸ਼ਹਿਰ 'ਚ ਨਾ ਜਾਣੇ ਕੌਣ ਆ ਰਿਹਾ ਹੋਵੇ। ਸ਼ਾਹ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਲੈ ਕੇ ਸੰਗਠਨ ਤੱਕ ਨੇ ਕੋਈ ਕੋਸ਼ਿਸ਼ ਨਹੀਂ ਛੱਡੀ ਸੀ। 
ਸ਼ਹਿਰ ਦਾ ਅਜਿਹਾ ਕੋਈ ਚੌਕ ਜਾਂ ਚੌਰਾਹਾ ਨਹੀਂ ਸੀ, ਜਿੱਥੇ ਸ਼ਾਹ ਦੇ ਸੁਆਗਤ ਲਈ ਇੰਤਜ਼ਾਮ ਨਾ ਕੀਤਾ ਗਿਆ ਹੋਵੇ। ਦੌਰੇ ਕਾਰਨ ਪੂਰਾ ਸ਼ਹਿਰ ਬਿਖਰਿਆ ਹੋਇਆ ਹੈ। ਲੋਕ ਜਗ੍ਹਾ-ਜਗ੍ਹਾ ਘੰਟਿਆਂ ਤੱਕ ਜ਼ਾਮ 'ਚ ਫਸੇ ਰਹੇ। ਜ਼ਾਮ ਕਾਰਨ ਐਂਬੂਲੈਂਸ ਲਈ ਵੀ ਜਾਣ ਦੀ ਵਿਵਸਥਾ ਰਾਜਪੁਰ ਰੋਡ 'ਤੇ ਨਹੀਂ ਸੀ, ਸਕੂਲਾਂ ਤੋਂ ਛੋਟੇ ਬੱਚੇ ਵੀ ਛੁੱਟੀ ਹੋਣ ਦੇ ਬਾਅਦ ਜ਼ਾਮ 'ਚ ਫਸੇ ਰਹੇ। ਜ਼ਾਮ 'ਚ ਫਸੀ ਜਨਤਾ ਵੀ ਪਰੇਸ਼ਾਨ ਰਹੀ। ਇਸ ਦੇ ਇਲਾਵਾ ਚੌਰਾਹਿਆਂ ਨੂੰ ਪੂਰੀ ਤਰ੍ਹਾਂ ਗੁਬਾਰਿਆਂ ਨਾਲ ਸਜਾਇਆ ਗਿਆ ਸੀ।
ਸੂਤਰਾਂ ਮੁਤਾਬਕ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਸਰਕਾਰ ਵੱਲੋਂ ਬਹੁਤ ਪੈਸਾ ਵਹਾਇਆ ਗਿਆ, ਜਿੰਨੀਆਂ ਵੀ ਸ਼ਹਿਰ 'ਚ ਤਿਆਰੀਆਂ ਦਿੱਖੀਆਂ, ਉਸ ਦਾ ਹਰ ਖਰਚ ਸਰਕਾਰ ਵੱਲੋਂ ਸੀ। ਈ.ਸੀ ਰੋਡ 'ਤੇ ਸਕੱਤਰੇਤ ਨੇੜੇ ਤਾਂ ਫਿਜ਼ੂਲ ਖਰਚੀ ਦਾ ਸਭ ਤੋਂ ਵੱਡਾ ਉਦਾਹਰਨ ਦੇਖਣ ਨੂੰ ਮਿਲਿਆ, ਜਿੱਥੇ ਰਾਤੋਂ-ਰਾਤ ਵੱਡੀ ਗਿਣਤੀ 'ਚ ਦਰੱਖਤ ਲਗਾ ਦਿੱਤੇ ਗਏ।


Related News