ਆਸਾਮ ''ਚ ਹਾਲਾਤ ਖਰਾਬ, ਕਰਫਿਊ ਕਾਰਨ ਹਵਾਈ ਅੱਡੇ ''ਤੇ ਫਸੇ ਲੋਕ

12/12/2019 6:25:40 PM

ਗੁਹਾਟੀ (ਭਾਸ਼ਾ)— ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਆਸਾਮ 'ਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਣਮਿੱਥੇ ਸਮੇਂ ਲਈ ਕਰਫਿਊ ਅਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸੈਂਕੜੇ ਯਾਤਰੀ ਗੁਹਾਟੀ ਹਵਾਈ ਅੱਡੇ 'ਤੇ ਫਸੇ ਹੋਏ ਹਨ। ਸ਼ਹਿਰ ਤੋਂ 30 ਕਿਲੋਮੀਟਰ ਦੂਰ ਬੋਰਝਾਰ ਸਥਿਤ ਲੋਕਪ੍ਰਿਅ ਗੋਪੀਨਾਥ ਬਾਰਦੋਲੋਈ ਕੌਮਾਂਤਰੀ ਹਵਾਈ ਅੱਡੇ ਅੰਦਰ ਅਤੇ ਬਾਹਰ ਵਿਦਿਆਰਥੀਆਂ ਤੋਂ ਲੈ ਕੇ ਕੰਮਕਾਜੀ ਪੇਸ਼ੇਵਰ, ਬਜ਼ੁਰਗਾਂ ਤੋਂ ਲੈ ਕੇ ਔਰਤਾਂ ਤਕ ਦੀ ਭੀੜ ਦੇਖੀ ਜਾ ਸਕਦੀ ਹੈ। ਸੁਰੱਖਿਆ ਫੋਰਸ ਹਵਾਈ ਅੱਡੇ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਆਸਾਮ ਪੁਲਸ ਅਤੇ ਕਮਾਂਡੋ ਦੀ ਤਾਇਨਾਤੀ ਕੀਤੀ ਗਈ ਹੈ। ਹਵਾਈ ਅੱਡਾ ਕੰਪਲੈਕਸ ਅੰਦਰ ਪ੍ਰੀਪੇਡ ਟੈਕਸੀ ਕਾਊਂਟਰ 'ਤੇ ਸੇਵਾਵਾਂ ਬੰਦ ਹਨ।

ਯਾਤਰੀਆਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ, ਕਿਉਂਕਿ ਸਥਾਨਕ ਟੈਕਸੀ ਡਰਾਈਵਰ ਉਨ੍ਹਾਂ ਤੋਂ ਮਨਮਾਨੇ ਕਿਰਾਏ ਵਸੂਲ ਰਹੇ ਹਨ। ਈਟਾਨਗਰ, ਦੀਮਾਪੁਰ ਅਤੇ ਆਈਜ਼ੋਲ ਜਾਣ ਵਾਲੇ ਕਈ ਯਾਤਰੀਆਂ ਕੋਲ ਉਡੀਕ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਆਈ. ਆਈ. ਟੀ. ਗੁਹਾਟੀ ਤੋਂ ਸਿਵਲ ਇੰਜੀਨੀਅਰਿੰਗ 'ਚ ਐੱਮ ਟੈੱਕ ਕਰ ਰਹੀ ਪੂਜਾ ਸ਼ਰਮਾ ਅਤੇ ਪੀ. ਐੱਚ. ਡੀ. ਕਰ ਰਹੇ ਹਰਸ਼ਲ ਕਾਵਲੇ ਵੀ ਹਵਾਈ ਅੱਡੇ 'ਤੇ ਫਸੇ ਹੋਏ ਹਨ। ਪੂਜਾ ਨੇ ਕਿਹਾ, ''ਪਤਾ ਨਹੀਂ ਅਮੀਨਗਾਂਵ 'ਚ ਕੈਂਪਸ ਤਕ ਕਿਵੇਂ ਪੁੱਜਾਂਗੀ। ਮੈਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੜਕਾਂ 'ਤੇ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਹੈ ਤਾਂ ਮੈਂ ਇੱਥੇ ਫਸੀ ਹੋਈ ਹਾਂ।


Tanu

Content Editor

Related News