ਕੋਰੋਨਾ ਜੰਗ ''ਚ ਸਭ ਤੋਂ ਅੱਗੇ ਨਿਕਲੇ ਪੀ.ਐੱਮ. ਮੋਦੀ, ਲੋਕਪ੍ਰਿਅਤਾ ਦੇ ਮਾਮਲੇ ''ਚ ਸਿਖਰ ''ਤੇ

04/22/2020 6:22:30 PM

ਵਾਸ਼ਿੰਗਟਨ/ਨਵੀਂ ਦਿੱਲੀ(ਬਿਊਰੋ): ਕੋਰੋਨਾਵਾਇਰਸ ਮਹਾਸੰਕਟ ਦੌਰਾਨ ਲੋਕਪ੍ਰਿਅਤਾ ਦੇ ਮਾਮਲੇ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਲਡ ਲੀਡਰਾਂ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਹਾਲ ਹੀ ਵਿਚ ਕੀਤੇ ਇਕ ਸਰਵੇ ਵਿਚ ਮੋਦੀ ਦੀ ਲੋਕਪ੍ਰਿਅਤਾ 68 ਫੀਸਦੀ ਵੱਧ ਦਿਖਾਈ ਗਈ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ 3 ਫੀਸਦੀ ਡਿੱਗ ਗਈ। ਅਮਰੀਕਾ ਦੀ ਗਲੋਬਲ ਡਾਟਾ ਇੰਟੈਲੀਜੈਂਸ ਕੰਪਨੀ ਮਾਰਨਿੰਗ ਕਨਸਲਟ ਪੌਲੀਟੀਕਲ ਇੰਟੈਂਲੀਜੈਂਸ ਦੇ ਮੁਤਾਬਕ 14 ਅਪ੍ਰੈਲ ਨੂੰ ਪੀ.ਐੱਮ. ਮੋਦੀ ਦੀ ਰੇਟਿੰਗ 68 ਫੀਸਦੀ ਦਿਖਾਈ ਗਈ ਹੈ ਜੋ ਕਿ ਸਾਲ ਦੀ ਸ਼ੁਰੂਆਤ ਵਿਚ 62 ਫੀਸਦੀ ਸੀ।

ਇਸ ਲਈ ਹਨ ਮੋਦੀ ਅੱਗੇ
ਪੀ.ਐੱਮ. ਮੋਦੀ ਦੀ ਰੇਟਿੰਗ ਵਿਚ ਸੁਧਾਰ ਦਾ ਕਾਰਨ ਕੋਰੋਨਾਵਾਇਰਸ ਨਾਲ ਨਜਿੱਠਣ ਨੂੰ ਲੈਕੇ ਉਹਨਾਂ ਦੀ ਤਿਆਰੀ ਹੈ। ਉਹਨਾਂ ਨੇ 25 ਮਾਰਚ ਨੂੰ ਦੇਸ਼ ਵਿਚ ਲਾਕਡਾਊਨ ਦੀ ਐਲਾਨ ਕੀਤਾ ਸੀ ਜਿਸ ਨੂੰ 14 ਅਪ੍ਰੈਲ ਨੂੰ 19 ਦਿਨਾਂ ਲਈ ਵਧਾ ਦਿੱਤਾ ਗਿਆ। ਉੱਥੇ ਉਹਨਾਂ ਨੇ ਗਲੋਬਲ ਨੇਤਾਵਾਂ ਨੂੰ ਮਹਾਮਾਰੀ ਨਾਲ ਨਜਿੱਠਣ ਵਿਚ ਇਕਜੁੱਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਸਾਰਕ ਦੇਸ਼ਾਂ ਦੀ ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਬੈਠਕ ਹੋਵੇ ਜਾਂ ਫਿਰ ਜੀ-20 ਦੇਸ਼ਾਂ ਦੀ ਬੈਠਕ ਕਰਨ ਲਈ ਕੀਤੀ ਜਾਣ ਵਾਲੀ ਪਹਿਲ। ਇਹਨਾਂ ਸਾਰੇ ਕਾਰਨਾਂ ਨੇ ਮੋਦੀ ਦੀ ਲੋਕਪ੍ਰਿਅਤਾ ਵਿਚ ਵਾਧਾ ਕੀਤਾ। ਇਸ ਦੇ ਇਲਾਵਾ ਉਹਨਾਂ ਨੇ ਜ਼ਰੂਰੀ ਦਵਾਈਆਂ ਦੇ ਨਿਰਯਾਤ ਤੋਂ ਪਾਬੰਦੀ ਹਟਾਉਂਦੇ ਹੋਏ ਮਦਦ ਦੀ ਪਹਿਲ ਕੀਤੀ ਜਿਸ ਨੂੰ ਦੁਨੀਆ ਨੇ ਸਵੀਕਾਰ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੀ ਡਾਕਟਰ ਨੂੰ ਪਰੇਡ ਨਾਲ ਕੀਤਾ ਗਿਆ ਸਨਮਾਨਿਤ (ਵੀਡੀਓ)

ਟਰੰਪ ਦੀ ਲੋਕਪ੍ਰਿਅਤਾ ਵਿਚ ਕਮੀ
ਗੈਲਪ ਦੇ ਹਾਲ ਹੀ ਦੇ ਪੋਲ ਦੇ ਮੁਤਾਬਕ ਮੱਧ ਮਾਰਚ ਵਿਚ ਅਮਰੀਕਾ ਵਿਚ ਲਗਾਏ ਗਏ ਲਾਕਡਾਊਨ ਦੇ ਸਮੇਂ ਟਰੰਪ ਦੀ ਲੋਕਪ੍ਰਿਅਤਾ 49 ਫੀਸਦੀ ਸੀ ਜੋ ਕਿ ਹੁਣ ਡਿੱਗ ਕੇ 43 ਫੀਸਦੀ ਰਹਿ ਗਈ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 45 ਹਜ਼ਾਰ ਤੋਂ ਵਧੇਰੇ ਲੋਕ ਮਰ ਚੁੱਕੇ ਹਨ ਜਦਕਿ 8 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਟਰੰਪ ਪ੍ਰਸ਼ਾਸਨ ਹੁਣ ਆਲੋਚਨਾਵਾਂ ਦੇ ਕੇਂਦਰ ਵਿਚ ਹੈ। ਕੋਰੋਨਾ ਸੰਕਟ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੇ ਰਸਤੇ ਵਿਚ ਮੁਸ਼ਕਲ ਖੜ੍ਹੀ ਕਰ ਰਿਹਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਲਿਸਟ ਵਿਚ ਸਭ ਤੋਂ ਹੇਠਾਂ ਹਨ। ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇ ਮੈਨੁਅਲ ਲੋਪੇਜ ਓਬਰਾਡੋਰ ਦੂਜੇ ਨੰਬਰ 'ਤੇ ਹਨ।


 


Vandana

Content Editor

Related News