ਟਾਈਮ ਮੈਗਜ਼ੀਨ ਦਾ ਯੂ-ਟਰਨ, ਕਿਹਾ-'ਮੋਦੀ ਨੇ ਦੇਸ਼ ਨੂੰ ਕੀਤਾ ਇਕਜੁੱਟ'

05/29/2019 3:23:40 PM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਅਮਰੀਕਾ ਦੀ ਇਕ ਵੱਕਾਰੀ ਟਾਈਮ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਕਿਹਾ,''ਮੋਦੀ ਨੇ ਭਾਰਤ ਨੂੰ ਇਕਜੁੱਟ ਕੀਤਾ ਹੈ। ਬੀਤੇ ਕਈ ਦਹਾਕਿਆਂ ਵਿਚ ਕੋਈ ਦੂਜਾ ਪ੍ਰਧਾਨ ਮੰਤਰੀ ਇਹ ਕੰਮ ਨਹੀਂ ਕਰ ਸਕਿਆ।'' ਮੋਦੀ ਨੇ ਪਿਛਲੀ ਵਾਰ ਦੀ ਤੁਲਨਾ ਵਿਚ ਜ਼ਿਆਦਾ ਲੋਕਾਂ ਦਾ ਸਮਰਥਨ ਹਾਸਲ ਕਰ ਕੇ ਸੱਤਾ ਦੁਬਾਰਾ ਹਾਸਲ ਕੀਤੀ। ਇਸੇ ਮੈਗਜ਼ੀਨ ਨੇ ਆਪਣੇ 10 ਮਈ ਦੇ ਅੰਕ ਵਿਚ ਮੋਦੀ ਨੂੰ 'ਇੰਡੀਆਜ਼ ਡਿਵਾਈਡਰ ਇਨ ਚੀਫ' ਦੱਸਿਆ ਸੀ। 

PunjabKesari

ਟਾਈਮ ਦੀ ਵੈਬਸਾਈਟ 'ਤੇ ਮੰਗਲਵਾਰ ਨੂੰ ਇਹ ਲੇਖ ਛਪਿਆ ਹੈ। ਇਸ ਨੂੰ ਮਨੋਜ ਲਾਡਵਾ ਨੇ ਲਿਖਿਆ ਹੈ। ਉਹ ਬ੍ਰਿਟੇਨ ਦੀ ਕੰਪਨੀ 'ਇੰਡੀਆ ਇੰਕ' ਦੇ ਸੀ.ਈ.ਓ. ਹਨ। ਇਸ ਦੇ ਜ਼ਰੀਏ ਹੀ ਇੰਡੀਆ ਗਲੋਬਲ ਬਿਜ਼ਨੈੱਸ ਦਾ ਪ੍ਰਕਾਸ਼ਨ ਕੀਤਾ ਜਾਂਦਾ ਹੈ। ਭਾਵੇਂਕਿ ਤਾਜ਼ਾ ਲੇਖ ਮੈਗਜ਼ੀਨ ਦੀ ਕਵਰ ਸਟੋਰੀ ਨਹੀਂ ਹੈ। ਇਸ ਵਾਰੀ ਟਾਈਮ ਦੇ ਕਵਰ ਪੇਜ 'ਤੇ ਅਮਰੀਕਾ ਦੀ ਡੈਮੋਕ੍ਰੈਟ ਨੇਤਾ ਐਲੀਜ਼ਾਬੇਥ ਵਾਰੇਨ ਨੂੰ ਜਗ੍ਹਾ ਮਿਲੀ ਹੈ। ਵਾਰੇਨ ਉੱਥੋਂ ਦੀਆਂ ਰਾਸ਼ਟਰਪਤੀ ਚੋਣ ਵਿਚ ਦਾਅਵੇਦਾਰ ਹੈ। 

PunjabKesari

ਲੇਖ ਵਿਚ ਕਿਹਾ ਗਿਆ ਕਿ ਮੋਦੀ ਨੇ ਅਜਿਹੇ ਸਮਾਜਿਕ ਮਾਹੌਲ ਵਿਚ ਜਨਮ ਲਿਆ ਜਿਸ ਨੂੰ ਪਿਛੜਿਆ ਮੰਨਿਆ ਜਾਂਦਾ ਸੀ। ਸਿਖਰ 'ਤੇ ਪਹੁੰਚਣ ਦੌਰਾਨ ਉਨ੍ਹਾਂ ਨੇ ਖੁਦ ਨੂੰ ਕੁਝ ਇਸ ਤਰੀਕੇ ਨਾਲ ਦੇਸ਼ ਦੇ ਗਰੀਬ ਅਤੇ ਬੇਸਹਾਰਾ ਤਬਕੇ ਨਾਲ ਸਬੰਧਤ ਕੀਤਾ ਜੋ ਕੰਮ ਨਹਿਰੂ-ਗਾਂਧੀ ਪਰਿਵਾਰ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਨਹੀਂ ਕਰ ਸਕਿਆ। ਲਾਡਵਾ ਲਿਖਦੇ ਹਨ,''ਆਪਣੇ ਪਹਿਲੇ ਕਾਰਜਕਾਲ ਦੌਰਾਨ ਮੋਦੀ ਨੂੰ ਆਪਣੀਆਂ ਨੀਤੀਆਂ ਲਈ ਬਿਨਾਂ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੈਰਾਥਨ ਚੋਣਾਂ ਵਿਚ ਉਨ੍ਹਾਂ ਨੇ ਸਾਰੇ ਦੇਸ਼ ਨੂੰ ਇਕ ਸੂਤਰ ਵਿਚ ਬੰਨ੍ਹਦਿਆਂ ਹੈਰਾਨ ਕਰ ਦੇਣ ਵਾਲੀ ਜਿੱਤ ਹਾਸਲ ਕੀਤੀ। ਮੋਦੀ ਸਰਕਾਰ ਵਿਚ ਹਿੰਦੂਆਂ ਨਾਲ ਘੱਟ ਗਿਣਤੀ ਭਾਈਚਾਰੇ ਨੂੰ ਵੀ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਗਿਆ।'' 

ਇੱਥੇ ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਟਾਈਮ ਨੇ ਮੋਦੀ ਦੇ ਬਾਰੇ ਵਿਚ ਲਿਖਿਆ ਸੀ ਕਿ ਭਾਰਤ ਵਿਚ ਮੋਦੀ ਵਿਰੁੱਧ ਕੋਈ ਬਿਹਤਰ ਵਿਕਲਪ ਨਹੀਂ ਹੈ। ਬਹੁ ਗਿਣਤੀ ਆਬਾਦੀ ਉਨ੍ਹਾਂ ਨੂੰ ਇਕ ਅਜਿਹੇ ਸ਼ਖਸ ਦੇ ਰੂਪ ਵਿਚ ਦੇਖਦੀ ਹੈ ਜੋ ਸਮਾਜ ਵਿਚ ਵੰਡ ਕਰਨ ਦਾ ਕੰਮ ਕਰਦਾ ਹੈ। ਨਾਲ ਹੀ ਕਿਹਾ ਸੀ ਕਿ ਦਿੱਲੀ ਦੀ ਸੱਤਾ 'ਤੇ ਉਹ ਇਕ ਵਾਰ ਉਹ ਕਬਜ਼ਾ ਕਰ ਸਕਦੇ ਹਨ।


Vandana

Content Editor

Related News