ਪਾਕਿਸਤਾਨ ''ਤੇ ਅਮਰੀਕਾ ਦੀ ਘੋਸ਼ਣਾ ਭਾਰਤ ਦੇ ਪੱਖ ਦਾ ਸਬੂਤ : ਸੂਤਰ

Thursday, Jul 20, 2017 - 02:16 AM (IST)

ਨਵੀਂ ਦਿੱਲੀ — ਅਮਰੀਕਾ ਦਾ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹਗਾਹ ਦੇਣ ਵਾਲਿਆਂ ਦੇਸ਼ਾਂ ਅਤੇ ਖੇਤਰਾਂ ਦੀ ਲਿਸਟ 'ਚ ਰੱਖਣਾ ਆਪਣੇ ਖੇਤਰ 'ਚ ਸਰਹੱਦ ਪਾਰ ਅੱਤਵਾਦ ਦੀ ਸਮੱਸਿਆ 'ਤੇ ਭਾਰਤ ਦਾ ਜਿਹੜਾ ਲੰਬੇ ਸਮੇਂ ਤੋਂ ਪੱਖ ਰਿਹਾ ਹੈ ਉਸ ਦੀ ਪੁਸ਼ਟੀ ਕਰਦਾ ਹੈ। ਅਧਿਕਾਰਕ ਸੂਤਰਾਂ ਨੇ ਸਮੋਵਾਰ ਨੂੰ ਇਹ ਪ੍ਰਤੀਕਿਰਿਆਿ ਦਿੱਤੀ ਹੈ। ਸੂਤਰਾਂ ਨੇ ਇਹ ਪ੍ਰਤੀਕਿਰਿਆ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਉਸ ਕਦਮ 'ਤੇ ਆਈ ਹੈ ਜਿਸ 'ਚ ਉਸ ਨੇ ਆਪਣੀ ਇਕ ਸਾਲਾਨਾ ਰਿਪੋਰਟ 'ਚ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ ਵਾਲਾ ਦੇਸ਼ ਘੋਸ਼ਿਤ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਅੱਤਵਾਦ 'ਤੇ ਦੇਸ਼ ਦੀ ਰਿਪੋਰਟ 2016 'ਚ ਦੱਖਣੀ ਅਤੇ ਮੱਧ ਏਸ਼ੀਆ ਵਾਲੇ ਹਿੱਸਿਆਂ ਨਾਲ ਸਾਡੇ ਖੇਤਰ 'ਚ ਸਰਹੱਦ ਪਾਰ ਅੱਤਵਾਦ ਦੀ ਸਮੱਸਿਆ 'ਤੇ ਭਾਰਤ ਦਾ ਜਿਹੜਾ ਲੰਬੇ ਸਮੇਂ ਤੋਂ ਪੱਖ ਰਿਹਾ ਹੈ ਉਸ ਦਾ ਪ੍ਰਮਾਣ ਮਿਲਦਾ ਹੈ। ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਚ 'ਚ ਇਹ ਵੀ ਕਿਹਾ ਹੈ ਕਿ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਸੰਗਠਨ 2016 'ਚ ਪਾਕਿਸਤਾਨ ਦੇ ਅੰਦਰ ਆਪਣੀ ਗਤੀਵਿਧੀਆਂ ਨੂੰ ਚਲਾਉਦੇ ਰਹੇ।


Related News