ਅਜਬ-ਗਜ਼ਬ : ਸਾਈਨਾਈਡ ਤੋਂ 1000 ਗੁਣਾ ਜ਼ਿਆਦਾ ਖ਼ਤਰਨਾਕ ਹੁੰਦੈ ਇਹ ਜੀਵ
Saturday, Jan 14, 2023 - 04:10 AM (IST)
ਨਵੀਂ ਦਿੱਲੀ (ਇੰਟ.)-ਨੀਲੇ ਘੇਰੇ ਵਾਲਾ ਆਕਟੋਪਸ ਇਸ ਧਰਤੀ ’ਤੇ ਸਭ ਤੋਂ ਜ਼ਹਿਰੀਲੇ ਜੀਵਾਂ ਵਿਚੋਂ ਇਕ ਹੈ ਅਤੇ ਇਸ ਦੇ ਕੱਟਣ ਦੇ ਲੱਛਣ ਕਿਸੇ ਬੁਰੇ ਸੁਫ਼ਨੇ ਵਾਂਗ ਹਨ। ਇਸ ਦਾ ਜ਼ਹਿਰ ਸਾਈਨਾਈਡ ਤੋਂ 1,000 ਗੁਣਾ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਕ ਆਮ ਧਾਰਨਾ ਹੈ ਕਿ ਨੀਲੇ ਘੇਰੇ ਵਾਲਾ ਆਕਟੋਪਸ ਸਿਰਫ ਹਾਟ ਟ੍ਰੋਪੀਕਲ ਖੇਤਰ ’ਚ ਪਾਇਆ ਜਾਂਦਾ ਹੈ ਪਰ ਅਸਲ ’ਚ ਇਹ ਛੋਟੇ ਸਮੁੰਦਰੀ ਜੀਵ ਤਸਮਾਨੀਆ ਸਮੇਤ ਪੂਰੇ ਆਸਟ੍ਰੇਲੀਆ ’ਚ ਪਾਏ ਜਾਂਦੇ ਹਨ। ਆਸਟ੍ਰੇਲੀਆ ’ਚ ਇਸ ਦੀਆਂ 3 ਅਧਿਕਾਰਤ ਨਸਲਾਂ ਹਨ, ਜਿਨ੍ਹਾਂ ਦਾ ਵੱਧ ਤੋਂ ਵੱਧ ਆਕਾਰ 12 ਤੋਂ 22 ਸੈਂਟੀਮੀਟਰ ਦਰਮਿਆਨ ਹੁੰਦਾ ਹੈ ਅਤੇ ਉਹ ਸਾਰੇ ਅਤਿਅੰਤ ਜ਼ਹਿਰੀਲੇ ਹਨ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ
ਕਈ ਅਜਿਹੀਆਂ ਨਸਲਾਂ ਵੀ ਹਨ, ਜਿਨ੍ਹਾਂ ਨੂੰ ਅਜੇ ਤੱਕ ਨਾਂ ਨਹੀਂ ਦਿੱਤਾ ਗਿਆ ਹੈ ਅਤੇ ਅਧਿਕਾਰਤ ਤੌਰ ’ਤੇ ਨੀਲੇ ਘੇਰੇ ਵਾਲੇ ਆਕਟੋਪਸ ਪਰਿਵਾਰ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਨੀਲੇ ਘੇਰੇ ਵਾਲੇ ਆਕਟੋਪਸ ਦੇ ਜ਼ਹਿਰ ’ਚ ਟੇਟ੍ਰੋਡੋਟਾਕਸਿਨ ਹੁੰਦਾ ਹੈ। ਇਕ ਸ਼ਕਤੀਸ਼ਾਲੀ ਨਿਊਰੋਟਾਕਸਿਨ ਹੈ। ਟੇਟ੍ਰੋਡੋਟਾਕਸਿਨ 100 ਤੋਂ ਜ਼ਿਆਦਾ ਨਸਲਾਂ ’ਚ ਪਾਇਆ ਜਾਂਦਾ ਹੈ, ਜਿਸ ’ਚ ਪਨਾਮੀਅਨ ਗੋਲਡਨ ਡੱਡੂ ਸ਼ਾਮਲ ਹਨ ਪਰ ਜ਼ਹਿਰ ਦਾ ਪੱਧਰ ਨਸਲਾਂ ਦਰਮਿਆਨ ਬੇਹੱਦ ਵੱਖਰਾ ਹੁੰਦਾ ਹੈ ਅਤੇ ਨੀਲੇ ਘੇਰੇ ਵਾਲੇ ਆਕਟੋਪਸ ’ਚ ਇਸ ਦਾ ਪੱਧਰ ਜ਼ਿਆਦਾ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਲੋਹੜੀ ਵਾਲੇ ਦਿਨ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ