ਅਮਰਨਾਥ ਯਾਤਰਾ: ਸ਼ਰਧਾਲੂਆਂ ਨੂੰ ਨਹੀਂ ਹੋ ਸਕਣਗੇ ਭੋਲੇਨਾਥ ਦੇ ਦਰਸ਼ਨ, ਮੀਂਹ ਦਰਮਿਆਨ ਲਿਆ ਗਿਆ ਵੱਡਾ ਫ਼ੈਸਲਾ

Saturday, Jul 06, 2024 - 11:19 AM (IST)

ਅਮਰਨਾਥ ਯਾਤਰਾ: ਸ਼ਰਧਾਲੂਆਂ ਨੂੰ ਨਹੀਂ ਹੋ ਸਕਣਗੇ ਭੋਲੇਨਾਥ ਦੇ ਦਰਸ਼ਨ, ਮੀਂਹ ਦਰਮਿਆਨ ਲਿਆ ਗਿਆ ਵੱਡਾ ਫ਼ੈਸਲਾ

ਸ਼੍ਰੀਨਗਰ- ਦੱਖਣੀ ਕਸ਼ਮੀਰ ਹਿਮਾਲਿਆ ਸਥਿਤ ਅਮਰਨਾਥ ਗੁਫਾ ਮੰਦਰ ਦੀ ਯਾਤਰਾ ਸ਼ਨੀਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਦੋਹਾਂ ਮਾਰਗਾਂ 'ਤੇ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗ 'ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਵਧਾਨੀ ਵਜੋਂ ਲਿਆ ਗਿਆ ਹੈ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ : 5,696 ਸ਼ਰਧਾਲੂਆਂ ਦਾ 7ਵਾਂ ਜੱਥਾ ਜੰਮੂ ਬੇਸ ਕੈਂਪ ਤੋਂ ਪਵਿੱਤਰ ਗੁਫਾ ਲਈ ਰਵਾਨਾ

52 ਦਿਨਾਂ ਤੱਕ ਚੱਲੇਗੀ ਯਾਤਰਾ

ਹੁਣ ਤੱਕ ਡੇਢ ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਤੀਰਥ ਯਾਤਰਾ 29 ਜੂਨ ਨੂੰ ਅਨੰਤਨਾਗ ਵਿਚ 48 ਕਿਲੋਮੀਟਰ ਨੁਨਾਵਾਨ-ਪਹਿਲਗਾਮ ਮਾਰਗ ਅਤੇ ਗੰਦਰਬਲ ਵਿਚ ਬਾਲਟਾਲ ਮਾਰਗ ਰਾਹੀਂ ਸ਼ੁਰੂ ਹੋਈ। ਇਹ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ, ਜੋ ਕਿ 52 ਦਿਨਾਂ ਤੱਕ ਚਲੇਗੀ। ਪਿਛਲੇ ਸਾਲ ਸਾਢੇ ਚਾਰ ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ ਵਿਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਹਾਥਰਸ ਸਤਿਸੰਗ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ ਰਾਹੁਲ ਗਾਂਧੀ, ਮਦਦ ਦਾ ਦਿੱਤਾ ਭਰੋਸਾ

ਸਾਢੇ ਤਿੰਨ ਲੱਖ ਤੋਂ ਵੱਧ ਰਜਿਸਟ੍ਰੇਸ਼ਨ

ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਲ 2024 ਲਈ ਅਮਰਨਾਥ ਯਾਤਰਾ ਲਈ 3.50 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਅਜਿਹੇ 'ਚ ਯਾਤਰੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਗੁਫਾ ਮੰਦਰ ਦੇ ਦੋਵੇਂ ਰਸਤਿਆਂ 'ਤੇ 125 ਕਮਿਊਨਿਟੀ ਰਸੋਈਆਂ (ਲੰਗਰ) ਬਣਾਏ ਗਏ ਹਨ। ਇਸ ਦੇ ਲਈ 6000 ਤੋਂ ਵੱਧ ਵਾਲੰਟੀਅਰਾਂ ਤੋਂ ਮਦਦ ਲਈ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News