ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਰੋਕੀ ਗਈ ਅਮਰਨਾਥ ਯਾਤਰਾ
Friday, Jul 07, 2023 - 03:05 PM (IST)
ਜੰਮੂ- ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਹੋਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਖ਼ਰਾਬ ਮੌਸਮ ਦੇ ਚਲਦੇ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਖ਼ਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਕਸ਼ਮੀਰ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਲਟਾਲ ਅਤੇ ਪਹਿਲਗਾਮ ਦੋਵਾਂ ਮਾਰਗਾਂ 'ਤੇ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸਵੇਰੇ ਕਿਸੇ ਵੀ ਤੀਰਥ ਯਾਤਰੀ ਨੂੰ ਪਵਿੱਤਰ ਗੁਫ਼ਾ ਮੰਦਰ ਵੱਲ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ– ਹੁਣ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ, ਨਾਲ ਹੀ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਰੂਪ ਨਾਲ ਰੋਕਣਾ ਪਿਆ। ਤੀਰਥ ਯਾਤਰੀਆਂ ਨੂੰ ਬਾਲਟਾਲ ਅਤੇ ਨੁਨਵਾਨ ਬੇਸ ਕੈਂਪਾਂ 'ਚ ਰੋਕਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੌਸਮ 'ਚ ਸੁਧਾਰ ਹੁੰਦੇ ਹੀ ਯਾਤਰੀ ਮੁਫ ਸ਼ੁਰੂ ਹੋਵੇਗੀ। ਵੀਰਵਾਰ ਨੂੰ 17,.202 ਤੀਰਥ ਯਾਤਰੀਆਂ ਨੇ ਪਵਿੱਤਰ ਗੁਫ਼ਾ ਮੰਦਰ 'ਚ ਦਰਸ਼ਨ ਕੀਤੇ।
ਇਹ ਵੀ ਪੜ੍ਹੋ– ਮਹਿੰਗਾਈ ਦਾ ਅਸਰ, ਖੇਤਾਂ 'ਚੋਂ ਚੋਰੀ ਹੋਣ ਲੱਗੇ ਟਮਾਟਰ, ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ
ਹੁਣ ਤਕ ਕਰੀਬ 85 ਹਜ਼ਾਰ ਭਗਤਾਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
ਜਾਣਕਾਰੀ ਮੁਤਾਬਕ, ਹੁਣ ਤਕ ਦੱਖਣੀ ਕਸ਼ਮੀਰ ਹਿਮਾਲਿਆ 'ਚ ਬਣੇ ਕੁਦਰਤੀ ਬਰਫ਼ ਦੇ ਲਿੰਗ ਦੇ ਦਰਸ਼ਨ ਕਰਨ ਵਾਲੇ ਭਗਤਾਂ ਦੀ ਕੁੱਲ ਗਿਣਤੀ 84,768 ਹੋ ਗਈ ਹੈ।
ਇਹ ਵੀ ਪੜ੍ਹੋ– ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8