ਲਗਾਤਾਰ ਦੂਜੇ ਦਿਨ ਮੁਲਤਵੀ ਰਹੀ ਅਮਰਨਾਥ ਯਾਤਰਾ, ਹੁਣ ਤੱਕ 1.13 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
Sunday, Jul 10, 2022 - 03:22 PM (IST)
ਸ਼੍ਰੀਨਗਰ (ਵਾਰਤਾ)- ਅਮਰਨਾਥ ਯਾਤਰਾ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਮੁਲਤਵੀ ਰਹੀ, ਕਿਉਂਕਿ ਅਮਰਨਾਥ ਗੁਫ਼ਾ ਨੇੜੇ ਲਾਪਤਾ ਲੋਕਾਂ ਦਾ ਪਤਾ ਬਚਾਅ ਮੁਹਿੰਮ ਜਾਰੀ ਸੀ। ਲਗਭਗ 3 ਹਜ਼ਾਰ ਤੀਰਥ ਯਾਤਰੀ ਬਾਲਟਾਲ ਕੈਂਪ 'ਚ ਦਰਜ ਲਈ ਗੁਫ਼ਾ ਮੰਦਰ ਵੱਲ ਜਾਣ ਦੇ ਅਧਿਕਾਰਤ ਆਦੇਸ਼ ਦਾ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਯਾਤਰਾ ਅੱਜ ਲਗਾਤਾਰ ਦੂਜੇ ਦਿਨ ਦੋਹਾਂ ਪਾਸਿਓਂ ਅਸਥਾਈ ਰੂਪ ਨਾਲ ਮੁਲਤਵੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 1.13 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਅਮਰਨਾਥ ਦੀ ਪਵਿੱਤਰ ਗੁਫ਼ਾ 'ਚ ਦਰਸ਼ਨ ਕੀਤੇ।
ਅਮਰਨਾਥ ਗੁਫ਼ਾ ਕੋਲ ਸ਼ੁੱਕਰਵਾਰ ਸ਼ਾਮ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਤੀਰਥ ਯਾਤਰੀਆਂ ਅਤੇ ਕਮਿਊਨਿਟੀ ਲੰਗਰਾਂ ਦੇ ਕਈ ਤੰਬੂ ਰੁੜ੍ਹ ਗਏ। ਇਸ ਹਾਦਸੇ 'ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖ਼ਮੀ ਹੋ ਗਏ, ਜਦੋਂ ਕਿ ਕਈ ਲਾਪਤਾ ਹਨ। ਜੰਮੂ ਕਸ਼ਮੀਰ ਪੁਲਸ, ਫ਼ੌਜ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਹੋਰ ਏਜੰਸੀਆਂ ਵਲੋਂ ਗੁਫ਼ਾ ਮੰਦਰ ਕੋਲੋਂ ਮਲਬਾ ਹਟਾਉਣ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਵੱਡੇ ਪੈਮਾਨੇ 'ਤੇ ਸਾਂਝੀ ਮੁਹਿੰਮ ਚਲ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ