ਸ਼ਿਵ ਭਗਤਾਂ ਲਈ ਅਹਿਮ ਖ਼ਬਰ: ਇਸ ਦਿਨ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ

04/01/2023 5:18:00 AM

ਨੈਸ਼ਨਲ ਡੈਸਕ: ਸ਼ਿਵ ਭਗਤਾਂ ਲਈ ਚੰਗੀ ਖ਼ਬਰ ਆਈ ਹੈ। ਇਸ ਸਾਲ ਪਵਿੱਤਰ ਅਮਰਨਾਥ ਗੁਫ਼ਾ ਵਿਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਉਤਸ਼ਾਹਤ ਭਗਤਾਂ ਦੀ ਉਡੀਕ ਖ਼ਤਮ ਹੋਣ ਵਾਲੀ ਹੈ। ਅਮਰਨਾਥ ਯਾਤਰਾ ਲਈ ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਸ਼੍ਰੀ ਅਮਨਰਨਾਥ ਯਾਤਰਾ 2023 ਆਨਲਾਈਨ ਰਜਿਸਟ੍ਰੇਸ਼ਨ ਸਬੰਧੀ ਸੂਚਨਾ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਵੱਲੋਂ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - IPL 2023: ਮੌਜੂਦਾ ਚੈਂਪੀਅਨ ਦਾ ਜੇਤੂ ਆਗਾਜ਼, ਪਹਿਲੇ ਮੁਕਾਬਲੇ 'ਚ ਗੁਜਰਾਤ ਟਾਈਟਨਜ਼ ਨੇ ਚੇਨੰਈ ਨੂੰ ਹਰਾਇਆ

 

ਹਾਲਾਂਕਿ ਸ਼੍ਰਾਈਨ ਬੋਰਡ ਯਾਤਰਾ ਨੂੰ ਲੈ ਕੇ ਅਜੇ ਤਕ ਕੋਈ ਅਧਿਰਾਕਤ ਸੂਚਨਾ ਜਾਰੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ 11 ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਪਿਛਲੇ ਸਾਲ ਅਮਰਨਾਥ ਯਾਤਰਾ ਗੁਫ਼ਾ ਦੇ ਨੇੜੇ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਯਾਤਰਾ ਸੀਮਤ ਕਰ ਦਿੱਤੀ ਗਈ ਸੀ ਪਰ ਇਸ ਵਾਰ ਪ੍ਰਸ਼ਾਸਨ ਕਾਫ਼ੀ ਚੋਕੰਨਾ ਹੈ ਤੇ ਯਾਤਰਾ ਨੂੰ ਸਫ਼ਲ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News