ADVISORY : ਅਮਰਨਾਥ ਯਾਤਰਾ ਲਈ 1 ਮਈ ਤੋਂ ਹੋਵੇਗੀ ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ
Saturday, Apr 27, 2019 - 12:12 AM (IST)

ਜੰਮੂ, (ਯੂ. ਐੱਨ.ਆਈ.)— ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ ਲਈ ਇਸ ਸਾਲ ਹੈਲੀਕਾਪਟਰ ਟਿਕਟਾਂ ਦੀ ਆਨਲਾਈਨ ਬੁਕਿੰਗ ਮਈ ਤੋਂ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੋਰਡ ਨੇ ਨੀਲਗੜ੍ਹ (ਬਾਲਟਾਲ)-ਪੰਚਤਰਿਣੀ ਦੇ ਵਿਚਾਲੇ ਹੈਲੀਕਾਪਟਰ ਸੇਵਾ ਲਈ ਮੈਸਰਜ਼ ਗਲੋਬਲ ਵੈਕਟਰਾ ਹੈਲੀਕਾਪਸ ਲਿਮਟਿਡ ਅਤੇ ਮੈਸਰਜ਼ ਹਿਮਾਲੀਅਨ ਹੈਲੀ ਸਰਵਿਸ, ਪ੍ਰਾਈਵੇਟ ਲਿਮਟਿਡ ਅਤੇ ਪਹਿਲਗਾਮ-ਪੰਚਤਰਿਣੀ ਵਿਚਾਲੇ ਹੈਲੀਕਾਪਟਰ ਸੇਵਾ ਲਈ ਮੈਸਰਜ਼ ਯੂਟੇਅਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਲ ਕਰਾਰ ਕੀਤਾ ਹੈ।