ਜੰਮੂ ਤੋਂ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ
Tuesday, Jul 16, 2019 - 10:38 AM (IST)

ਜੰਮੂ (ਵਾਰਤਾ)— ਬਾਰਿਸ਼ ਅਤੇ ਬਮ ਬਮ ਭੋਲੇ ਦੇ ਜੈਕਾਰਿਆਂ ਦਰਮਿਆਨ 3,967 ਸ਼ਰਧਾਲੂਆਂ ਦਾ ਨਵਾਂ ਜੱਥਾ ਮੰਗਲਵਾਰ ਨੂੰ ਇੱਥੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਦੀ ਸੁਰੱਖਿਆ ਹੇਠ ਸ਼ਰਧਾਲੂਆਂ ਦਾ ਜੱਥਾ 167 ਵਾਹਨਾਂ 'ਤੇ ਸਵਾਰ ਹੋ ਕੇ ਪਹਿਲਗਾਮ ਅਤੇ ਨੇੜਲੇ ਬਾਲਟਾਲ ਮਾਰਗ ਲਈ ਰਵਾਨਾ ਹੋਇਆ। ਜੱਥੇ ਵਿਚ 2,853 ਪੁਰਸ਼, 940 ਔਰਤਾਂ, 53 ਬੱਚੇ ਅਤੇ 121 ਸਾਧੂ ਸ਼ਾਮਲ ਹਨ। ਦੱਸਣਯੋਗ ਹੈ ਕਿ ਬੀਤੀ 29 ਜੂਨ ਨੂੰ ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿੱਤੀ ਸੀ। ਬਹੁ-ਪੱਧਰੀ ਸੁਰੱਖਿਆ ਇਤਜ਼ਾਮਾਂ ਦਰਮਿਆਨ 46 ਦਿਨਾਂ ਤਕ ਚੱਲਣ ਵਾਲੀ ਸਾਲਾਨਾ ਅਮਰਨਾਥ ਯਾਤਰਾ 15 ਅਗਸਤ ਨੂੰ ਸਾਉਣ ਪੁੰਨਿਆ (ਰੱਖੜੀ) ਦੇ ਦਿਨ ਸੰਪੰਨ ਹੋਵੇਗੀ। 1 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ ਲਈ ਹੁਣ ਤਕ ਪੌਣੇ ਦੋ ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਵੱਡੀ ਗਿਣਤੀ 'ਚ ਸ਼ਰਧਾਲੂਆਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪੁੱਜ ਰਹੇ ਹਨ।