ਜੰਮੂ-ਕਸ਼ਮੀਰ : ਅਮਰਨਾਥ ਯਾਤਰਾ ਦੇ ਰਾਹ 'ਚ ਜ਼ਮੀਨ ਖਿਸਕਣ ਕਾਰਨ 5 ਦੀ ਮੌਤ
Tuesday, Jul 03, 2018 - 11:37 PM (IST)
ਸ਼੍ਰੀਨਗਰ—ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਦੇ ਬਾਲਟਾਲ ਰੂਟ 'ਤੇ ਅੱਜ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ। ਮੌਕੇ 'ਤੇ ਪਹੁੰਚੇ ਕਰਮਚਾਰੀਆਂ ਵਲੋਂ ਬਚਾਅ ਕਾਰਜ ਜਾਰੀ ਹੈ। ਫਿਲਹਾਲ ਇਸ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
