ਪਵਿੱਤਰ ਅਮਰਨਾਥ ਗੁਫਾ ਨੇੜੇ ਮੁੜ ਹੜ੍ਹ, 4000 ਸ਼ਰਧਾਲੂਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ

07/27/2022 12:19:21 PM

ਜੰਮੂ/ਸ਼੍ਰੀਨਗਰ (ਕਮਲ)– ਪਵਿੱਤਰ ਅਮਰਨਾਥ ਗੁਫਾ ਨੇੜੇ ਇਕ ਵਾਰ ਫਿਰ ਫਲੈਸ਼ ਫਲੱਡ ਕਾਰਨ ਇਕ ਵੱਡੀ ਤਰਾਸਦੀ ਨੂੰ ਸਮਾਂ ਰਹਿੰਦੇ ਟਾਲ ਦਿੱਤਾ ਗਿਆ। ਅਚਾਨਕ ਮੌਸਮ ਖਰਾਬ ਹੋਣ ਅਤੇ ਮੀਂਹ ਕਾਰਨ ਅਮਰਨਾਥ ਗੁਫਾ ਨੇੜੇ ਕਈ ਜਗ੍ਹਾ ’ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਦੇਖਦੇ ਹੀ ਦੇਖਦੇ ਪਾਣੀ ਦਾ ਵਹਾਅ ਤੇਜ਼ ਹੋਣ ਲੱਗਾ। ਉਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਸਮਾਂ ਰਹਿੰਦੇ ਯਾਤਰੀਆਂ ਨੂੰ ਕੱਢਣਾ ਸ਼ੁਰੂ ਕੀਤਾ ਅਤੇ 4 ਹਜ਼ਾਰ ਦੇ ਕਰੀਬ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਅਮਰਨਾਥ ਯਾਤਰੀਆਂ ਨੂੰ ਵਾਪਸ ਰਜਿਸਟ੍ਰੇਸ਼ਨ ਵੱਲ ਭੇਜਿਆ ਗਿਆ।

ਜਾਣਕਾਰੀ ਮੁਤਾਬਕ ਪਵਿੱਤਰ ਅਮਰਨਾਥ ਗੁਫਾ ਦੇ ਨੇੜੇ ਮੰਗਲਵਾਰ ਦੁਪਹਿਰ ਅਚਾਨਕ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਭਾਰੀ ਮੀਂਹ ਕਾਰਨ ਗੁਫਾ ਦੇ ਨੇੜੇ-ਤੇੜੇ ਦੇ ਤਲਾਬਾਂ ਅਤੇ ਝਰਨਿਆਂ ਵਿਚ ਪਾਣੀ ਭਰਨ ਨਾਲ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਮੌਕੇ ’ਤੇ ਮੌਜੂਦ ਫੌਜ ਦੇ ਜਵਾਨਾਂ, ਜੰਮੂ-ਕਸ਼ਮੀਰ ਪੁਲਸ ਅਤੇ ਹੋਰ ਸੁਰੱਖਿਆ ਫੋਰਸਾਂ ਨੇ ਗੁਫਾ ਦੇ ਹੇਠਲੇ ਇਲਾਕੇ ਵਿਚ ਮੌਜੂਦ 4000 ਦੇ ਕਰੀਬ ਸ਼ਰਧਾਲੂਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਅਜੇ ਵੀ ਗੁਫਾ ਦੇ ਹੇਠਲੇ ਇਲਾਕੇ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਫਿਲਹਾਲ ਅਜੇ ਤੱਕ ਅਧਿਕਾਰਕ ਰੂਪ ਨਾਲ ਇਸ ਦੀ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਹੈ।


Rakesh

Content Editor

Related News