ਅਮਰਨਾਥ ਯਾਤਰਾ: ਜ਼ਮੀਨ ਖਿਸਕਣ ਕਾਰਨ 5 ਤੀਰਥਯਾਤਰੀਆਂ ਦੀ ਮੌਤ, 3 ਜ਼ਖਮੀ
Wednesday, Jul 04, 2018 - 11:58 AM (IST)

ਸ਼੍ਰੀਨਗਰ— ਅਮਰਨਾਥ 'ਚ ਜ਼ਮੀਨ ਖਿਸਕਣ ਦੇ ਕਾਰਨ ਬਾਲਟਾਲ ਰੂਟ ਦੇ ਬਰਾੜੀ ਰਸਤੇ 'ਤੇ 5 ਯਾਤਰੀਆਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਅਮਰਨਾਥ ਯਾਤਰਾ ਇਸ ਵਾਰ ਖਰਾਬ ਮੌਸਮ ਦੇ ਚਲਦੇ ਕਈ ਵਾਰ ਪ੍ਰਭਾਵਿਤ ਹੋਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਲਟਾਨ 'ਚ ਰੇਲ ਪੱਟੜੀ ਅਤੇ ਜ਼ਮੀਨ ਖਿਸਕਣ ਦੇ ਕਾਰਨ ਇਹ ਦੁਰਘਟਨਾ ਹੋਈ। ਉਨ੍ਹਾਂ ਨੇ ਦੱਸਿਆ ਕਿ 5 ਲੋਕਾਂ ਦੀ ਮੌਤ ਹੋ ਗਈ, ਜਿਸ 'ਚ 4 ਆਦਮੀ ਅਤੇ ਇਕ ਔਰਤ ਸ਼ਾਮਲ ਹੈ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀ ਲੋਕਾਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਬਾਲਟਾਨ ਹਸਪਤਾਲ ਲਿਆਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ, ਸੁਰੱਖਿਆ ਏਜੰਸੀਆਂ ਅਤੇ ਮੈਡੀਕਲ ਰਿਸਪਾਂਸ ਟੀਮ ਪੂਰੀ ਤਰ੍ਹਾਂ ਤੋਂ ਅਲਰਟ ਹੈ। 40 ਦਿਨਾਂ ਤੱਕ ਚੱਲਣ ਵਾਲੀ ਯਾਤਰਾ 26 ਅਗਸਤ ਨੂੰ ਖਤਮ ਹੋਵੇਗੀ, ਜਿਸ ਦਿਨ ਰੱਖੜੀ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 1.96 ਲੱਖ ਤਾਰਥਯਾਤਰੀਆਂ ਨੇ ਯਾਤਰਾ ਲਈ ਰਜਿਸਟਰੇਸ਼ਨ ਕਰਵਾਇਆ ਹੈ। ਇਸ ਵਾਰ ਅਮਰਨਾਥ ਜਾਣ ਵਾਲੇ ਵਾਹਨਾਂ 'ਚ ਰੇਡੀਓ ਫ੍ਰੀਕੁਐਂਸੀ ਟੈਗ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੀ. ਆਰ. ਪੀ. ਐੱਫ. ਦਾ ਮੋਟਰਸਾਈਕਲ ਚਾਲਕ ਵੀ ਸਰਗਰਮ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਅਮਰਨਾਥ ਯਾਤਰਾ 'ਚ ਬੇਸ ਕੈਂਪਾਂ, ਮੰਦਰਾਂ, ਰੇਲਵੇ ਸਟੇਸ਼ਨਾਂ, ਬਸ ਸਟੈਂਡਾਂ ਅਤੇ ਹੋਰ ਭੀੜਭਾੜ ਵਾਲੇ ਸਥਾਨਾਂ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਸਾਲ ਸਰਕਾਰ ਨੇ ਅਮਰਨਾਥ ਯਾਤਰੀਆਂ ਦੇ ਹਰ ਇਕ ਵਾਹਨ ਦੀ ਨਿਗਰਾਨੀ ਰੇਡੀਓ ਫ੍ਰੀਕੁਐਂਸੀ ਟੈਗ ਨਾਲ ਦਾ ਫੈਸਲਾ ਲਿਆ ਹੈ। ਇਸ ਨਾਲ ਹੀ ਤਾਰਥਯਾਤਰੀਆਂ ਵੱਲੋਂ ਕੀਤੇ ਗਏ ਪ੍ਰੀਪੇਡ ਮੋਬਾਇਲ ਨੂੰਬਰਾਂ ਦੀ ਮਿਆਦ ਵੀ 7 ਦਿਨ ਵਧ ਕੇ 10 ਦਿਨ ਕਰ ਦਿੱਤੀ ਗਈ ਹੈ।