ਹਾਜੀਪੁਰ ''ਚ ਵੱਡਾ ਹਾਦਸਾ, ''ਜੰਨਤ'' ਝੀਲ ''ਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ
Sunday, Jun 15, 2025 - 03:06 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਅੱਡਾ ਝੀਰ ਦਾ ਖੂਹ ਨੇੜੇ ਜੰਨਤ ਨਾਂ ਦੀ ਝੀਲ 'ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਡਾ ਝੀਰ ਦਾ ਖੂਹ ਨੇੜੇ ਮੁਕੇਰੀਆਂ ਹਾਈਡਲ ਨਹਿਰ ਦੇ ਬਰਿਜ ਆਰ. ਡੀ. ਨੰਬਰ 8880 ਦੇ ਲਾਗੇ ਜੰਨਤ ਨਾਂ ਦੀ ਝੀਲ ਜੋ ਤਕਰੀਬਨ ਉਪਰ ਤੋਂ ਥੱਲ੍ਹੇ ਤੱਕ 40 ਫੁੱਟ ਡੂੰਘੀ ਹੈ।
ਇਹ ਵੀ ਪੜ੍ਹੋ: ਸੰਜੀਵ ਅਰੋੜਾ ਨੂੰ ਜਿਤਾਉਣ ਲਈ CM ਮਾਨ ਦਾ ਪਰਿਵਾਰ ਵੀ ਜੁਟਿਆ ਚੋਣ ਪ੍ਰਚਾਰ 'ਚ, ਮਾਂ ਨੇ ਕੀਤੀ ਅਪੀਲ
ਇਸ ਵਿਚ ਗਰਮੀਆਂ ਦੇ ਮੌਸਮ 'ਚ ਹਰ ਰੋਜ਼ ਭਾਰੀ ਗਿਣਤੀ 'ਚ ਨੌਜਵਾਨ ਨਹਾਉਣ ਆਉਂਦੇ ਹਨ ਅਤੇ ਉਸ ਝੀਲ ਦੇ ਉੱਤੋਂ ਛਾਲਾਂ ਲਗਾਉਂਦੇ ਹਨ। 14 ਜੂਨ ਨੂੰ ਪਿੰਡ ਕਰਾੜੀ (ਬਹਿ ਜੋਗਣ) ਦਾ ਇਕ 22 ਸਾਲਾ ਨੌਜਵਾਨ ਰੋਹਿਤ ਕੁਮਾਰ ਰਵੀ ਪੁੱਤਰ ਹਰਦਿਆਲ ਸਿੰਘ ਇਸ ਜੰਨਤ ਨਾਂ ਦੀ ਝੀਲ 'ਚ ਨਹਾਉਣ ਗਿਆ ਸੀ। ਜਦੋਂ ਉਸ ਨੇ ਨਹਾਉਣ ਲਈ ਉਸ ਝੀਲ ਵਿੱਚ ਛਾਲ ਮਾਰੀ ਪਰ ਝੀਲ ਵਿਚੋਂ ਵਾਪਸ ਬਾਹਰ ਨਹੀਂ ਨਿਕਲਿਆ। ਦੇਰ ਸ਼ਾਮ ਤੱਕ ਉਸ ਦੀ ਲਾਸ਼ ਦੀ ਭਾਲ ਨੇੜਲੇ ਦੇ ਪਿੰਡਾਂ ਦੇ ਲੋਕ ਕਰਦੇ ਰਹੇ ਪਰ ਲਾਸ਼ ਨਾ ਮਿਲਣ ਕਾਰਨ ਗੜ੍ਹਦੀਵਾਲਾ ਤੋਂ ਬਾਬਾ ਦੀਪ ਸਿੰਘ ਸੇਵਾ ਦੱਲ ਨੂੰ ਬੁਲਾਇਆ ਗਿਆ, ਜਿਨਾਂ ਨੇ ਆਪਣੀ ਟੀਮ ਦੀ ਸਹਾਇਤਾ ਨਾਲ ਰੋਹਿਤ ਕੁਮਾਰ ਰਵੀ ਦੀ ਲਾਸ਼ ਨੂੰ ਬਰਾਮਦ ਕਰਕੇ ਤਲਵਾੜਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
ਤਲਵਾੜਾ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲਈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਦੇ ਇਲਾਕੇ ਦੇ ਉਘੇ ਸਮਾਜ ਸੇਵੀ ਅੰਕਿਤ ਰਾਣਾ ਘਗਵਾਲ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਝੀਲ ਨੇੜੇ ਨਹਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੈ। ਇਸ ਲਈ ਇਸ ਜਾਨਲੇਵਾ ਝੀਲ 'ਚ ਨਾਂ ਨਹਾਇਆ ਜਾਵੇ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਥੇ ਨਹਾਉਣ ਵਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਲਾਕੇ ਦੇ ਸਮਾਜ ਸੇਵਕ ਰਾਜਿੰਦਰ ਕੁਮਾਰ ਛੋਟੂ ਨੇ ਬਾਬਾ ਦੀਪ ਸਿੰਘ ਸੇਵਾ ਦੱਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸੇਵਾ ਦਲ ਜੋ ਇਲਾਕੇ 'ਚ ਮੁਫ਼ਤ ਸੇਵਾ ਕਰ ਰਿਹਾ ਹੈ, ਉਨ੍ਹਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ।
ਇਹ ਵੀ ਪੜ੍ਹੋ: ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ ਵੇਖ ਰਹਿ ਗਈ ਦੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e