ਅਮਰਨਾਥ ਯਾਤਰਾ ਮਾਰਗ ''ਤੇ ਜੰਮੀ ਹੈ 15 ਫੁੱਟ ਤੋਂ ਵੀ ਵੱਧ ਬਰਫ, ਦੇਖੇ EXCLUSIVE ਤਸਵੀਰਾਂ
Thursday, Jun 13, 2019 - 08:29 PM (IST)

ਜਲੰਧਰ- 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਬਾਬਾ ਬਰਫਾਨੀ ਦੀ ਯਾਤਰਾ ਤੋਂ ਪਹਿਲਾਂ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਯਾਤਰਾ ਮਾਰਗ ਤੋਂ ਬਰਫ ਹਟਾਉਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਪਹਿਲਗਾਮ ਦੇ ਰਸਤੇ ਤੋਂ ਚੰਦਨਵਾੜੀ ਤੋਂ ਹੁੰਦੇ ਹੋਏ ਹੋਏ ਗੁਫਾ ਦੀ ਦੂਰੀ ਕਰੀਬ 29 ਕਿ. ਮੀ. ਹੈ। ਇਸ ਪੂਰੇ ਰਸਤੇ ’ਤੇ ਫਿਲਹਾਲ 6 ਤੋਂ 16 ਫੁੱਟ ਤਕ ਬਰਫ ਜੰਮੀ ਹੋਈ ਹੈ। ਜਦ ਕਿ ਬਾਲਟਾਲ ਦੇ ਰਸਤੇ ਗੁਫਾ ਦੀ ਦੂਰੀ ਕਰੀਬ ਸਾਢੇ 9 ਕਿ. ਮੀ. ਹੈ। ਯਾਤਰਾ ਮਾਰਗ ’ਤੇ ਐੱਮ. ਜੀ. ਟਾਪ ਕੋਲ 17 ਫੁੱਟ ਤਕ ਬਰਫ ਜੰਮੀ ਹੋਈ ਹੈ। ਰਸਤੇ ਨੂੰ ਸਾਫ ਕਰਾਉਣ ਦਾ ਕੰਮ ਪੀ. ਡੀ. ਏ. ਅਤੇ ਪੀ. ਡਬਲਯੂ. ਡੀ. ਨਾਲ ਕਰਵਾ ਰਿਹਾ ਹੈ। ਕੁਝ ਕੰਮ ਸ਼ਰਾਈਨ ਬੋਰਡ ਦੇ ਇੰਜੀਨੀਅਰ ਵੀ ਕਰ ਰਹੇ ਹਨ। ਦੇਖੇ ਸ੍ਰੀ ਅਮਰਨਾਥ ਯਾਤਰਾ ਮਾਰਗ ਦੀਆਂ ਬਰਫ ਨਾਲ ਭਰੀਆ ਤਸਵੀਰਾਂ-