ਅਮਰਨਾਥ ਯਾਤਰਾ 'ਚ ਨਿਜੀ ਵਾਹਨਾਂ 'ਤੇ ਰੋਕ, ਸ਼ਾਹ ਨੇ ਜੰਮੂ ਪ੍ਰਸ਼ਾਸਨ ਦੇ ਫੈਸਲੇ ਦਾ ਕੀਤਾ ਸਮਰਥਨ

Tuesday, Jul 02, 2019 - 11:56 AM (IST)

ਅਮਰਨਾਥ ਯਾਤਰਾ 'ਚ ਨਿਜੀ ਵਾਹਨਾਂ 'ਤੇ ਰੋਕ, ਸ਼ਾਹ ਨੇ ਜੰਮੂ ਪ੍ਰਸ਼ਾਸਨ ਦੇ ਫੈਸਲੇ ਦਾ ਕੀਤਾ ਸਮਰਥਨ

ਨਵੀਂ ਦਿੱਲੀ/ਜੰਮੂ— 1 ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸੋਮਵਾਰ ਯਾਨੀ ਕਿ ਕੱਲ 8 ਹਜ਼ਾਰ ਤੀਰਥ ਯਾਤਰੀਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਜੰਮੁ-ਕਸ਼ਮੀਰ ਟ੍ਰੈਫਿਕ ਪੁਲਸ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਯਾਤਰਾ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਸਿਰਫ ਉਹ ਹੀ ਵਾਹਨ ਚੱਲ ਸਕਣਗੇ ਜੋ ਤੀਰਥ ਯਾਤਰੀਆਂ ਨੂੰ ਲੈ ਜਾ ਰਹੇ ਹਨ। ਨਿਜੀ ਵਾਹਨਾਂ 'ਤੇ ਰੋਕ ਲਾਈ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਕਰੀਬ 46 ਦਿਨ ਚੱਲਣ ਵਾਲੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਕਾਜੀਗੁੰਡ ਅਤੇ ਨਸ਼ਰੀ ਵਿਚਾਲੇ ਨਿਜੀ ਵਾਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ। ਲੱਗਭਗ 97 ਕਿਲੋਮੀਟਰ ਲੰਬਾ ਇਹ ਹਾਈਵੇਅ ਜੰਮੂ ਨੂੰ ਸ਼੍ਰੀਨਗਰ ਨਾਲ ਜੋੜਦਾ ਹੈ। ਓਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇਹ ਫੈਸਲਾ ਸਥਾਨਕ ਲੋਕਾਂ ਅਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਹਿੱਤ ਲਈ ਕੀਤਾ ਜਾ ਰਿਹਾ ਹੈ। ਇਸ ਵਿਚ ਕੁਝ ਵੀ ਗਲਤ ਨਹੀਂ ਹੈ, ਕਿਉਂਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਹੈ। 

PunjabKesari
ਰਾਜ ਸਭਾ ਵਿਚ ਗੂੰਜਿਆ ਮੁੱਦਾ—
ਹਾਲਾਂਕਿ ਇਸ ਮੁੱਦਾ ਰਾਜ ਸਭਾ 'ਚ ਵੀ ਗੂੰਜਿਆ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਹ ਕਹਿੰਦੇ ਹੋਏ ਚੁੱਕਿਆ ਸੀ ਕਿ ਇਹ ਵਿਸ਼ਵਾਸ ਬਹਾਲ ਕਰਨ ਵਾਲਾ ਕਦਮ ਨਹੀਂ ਹੈ। ਆਜ਼ਾਦ ਦਾ ਤਰਕ ਸੀ ਕਿ ਇਸ ਪਾਬੰਦੀ ਨਾਲ ਉਨ੍ਹਾਂ ਲੱਖਾਂ ਸਥਾਨਕ ਲੋਕਾਂ 'ਤੇ ਅਸਰ ਪਵੇਗਾ, ਜੋ ਲੱਖਾਂ ਤੀਰਥ ਯਾਤਰੀਆਂ ਨੂੰ ਲਿਆਉਂਦੇ ਅਤੇ ਲੈ ਜਾਂਦੇ ਹਨ। ਇਸ ਤਰਕ ਨੂੰ ਦਰਕਿਨਾਰ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ 12 ਸਾਲਾਂ ਤਕ ਰਹੀ ਹੈ। ਬਾਅਦ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇਤਾ ਮੁਫਤੀ ਮੁਹੰਮਦ ਸਈਦ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਪਾਬੰਦੀ ਨੂੰ ਹਟਾ ਦਿੱਤਾ ਸੀ। ਹੁਣ ਸੁਰੱਖਿਆ ਚਿੰਤਾਵਾਂ ਨੂੰ ਦੇਖਦੇ ਹੋਏ ਫਿਰ ਤੋਂ ਇਹ ਪਾਬੰਦੀ ਲਾਈ ਗਈ ਹੈ। ਇਸ ਫੈਸਲੇ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ।


author

Tanu

Content Editor

Related News