ਹੁਣ ਤੱਕ ਰਿਕਾਰਡ 3.65 ਲੱਖ ਸੈਲਾਨੀਆਂ ਨੇ ਕੀਤਾ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦਾ ਦੌਰਾ
Wednesday, Apr 19, 2023 - 02:47 PM (IST)
ਸ਼੍ਰੀਨਗਰ (ਵਾਰਤਾ)- ਸ਼੍ਰੀਨਗਰ 'ਚ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ 'ਚ ਸੈਲਾਨੀਆਂ ਦੀ ਅਸਾਧਾਰਣ ਭੀੜ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ, ਕਿਉਂਕਿ ਪਿਛਲੇ ਇਕ ਮਹੀਨੇ ਦੌਰਾਨ 3.65 ਲੱਖ ਲੋਕਾਂ ਨੇ ਗਾਰਡਨ ਦਾ ਦੌਰਾ ਕੀਤਾ। ਟਿਊਲਿਪ ਗਾਰਡਨ ਦੇ ਫਲੋਰੀਕਲਚਰ ਅਫ਼ਸਰ ਨੇ ਸ਼ਾਇਕ ਰਸੂਲ ਨੇ ਦੱਸਿਆ,''ਡਲ ਝੀਲ ਕੋਲ ਟਿਊਲਿਪ ਗਾਰਡਨ 'ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਮੰਗਲਵਾਰ ਨੂੰ ਪਿਛਲੇ ਸਾਲ ਦੇ 3.60 ਲੱਖ ਦੇ ਰਿਕਾਰਡ ਨੂੰ ਪਾਰ ਕਰ ਗਈ। 71 ਸਥਾਨਕ ਲੋਕਾਂ, 7,902 ਘਰੇਲੂ, 116 ਵਿਦੇਸ਼ੀਆਂ ਸਮੇਤ 8,094 ਸੈਲਾਨੀਆਂ ਨੇ ਪਾਰਕ ਦਾ ਦੌਰਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ ਜੰਮੂ ਅਤੇ ਕਸ਼ਮੀਰ ਦੀ ਸੁੰਦਰਤਾ ਦੀ ਪ੍ਰਸ਼ੰਸਾ 'ਚ ਟਵੀਟ ਕੀਤਾ, ਜਿਸ ਨੇ ਕਸ਼ਮੀਰ ਘਾਟੀ 'ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੀ। ਪੀ.ਐੱਮ. ਮੋਦੀ ਨੇ ਟਵੀਟ ਕੀਤਾ ਸੀ,''ਜੰਮੂ ਅਤੇ ਕਸ਼ਮੀਰ ਸੁੰਦਰ ਹਨ ਅਤੇ ਟਿਊਲਿਪ ਸੀਜ਼ਨ ਵਿਚ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ।'' ਜੰਮੂ ਕਸ਼ਮੀਰ ਅਤੇ ਟਿਊਲਿਪ ਸੀਜ਼ਨ ਨੂੰ ਲੈ ਕੇ ਪੀ.ਐੱਮ. ਦੇ ਟਵੀਟ ਦਾ ਅਸਰ ਚੰਗਾ ਪਿਆ ਅਤੇ ਟਿਊਲਿਪ ਗਾਰਡਨ 'ਚ ਸੈਲਾਨੀਆਂ ਦੀ ਗਿਣਤੀ 'ਚ ਤੇਜ਼ੀ ਆਈ।