ਮੁੰਬਈ 'ਚ 'ਨੋ ਐਂਟਰੀ', ਯਾਤਰਾ ਤੋਂ ਪਹਿਲਾਂ ਹੁਣ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ

Monday, Nov 23, 2020 - 08:23 PM (IST)

ਮੁੰਬਈ 'ਚ 'ਨੋ ਐਂਟਰੀ', ਯਾਤਰਾ ਤੋਂ ਪਹਿਲਾਂ ਹੁਣ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ

ਮੁੰਬਈ-  ਕੋਰੋਨਾ ਵਾਇਰਸ ਸੰਕਰਮਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਕਾਰ ਮਹਾਰਾਸ਼ਟਰ ਸਰਕਾਰ ਨੇ ਸੋਮਵਾਰ ਨੂੰ ਦਿੱਲੀ-ਐੱਨ. ਸੀ. ਆਰ., ਰਾਜਸਥਾਨ, ਗੁਜਰਾਤ ਅਤੇ ਗੋਆ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਘੋਸ਼ਣਾ ਕੀਤੀ ਹੈ।

ਹੁਣ ਇਨ੍ਹਾਂ ਉਕਤ ਸੂਬਿਆਂ ਤੋਂ ਹਵਾਈ, ਸੜਕ ਅਤੇ ਰੇਲਗੱਡੀ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਲਾਜ਼ਮੀ ਤੌਰ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਕਰਾਉਣਾ ਹੋਵੇਗਾ।

 

ਹਵਾਈ ਯਾਤਰਾ ਤੋਂ ਪਹਿਲਾਂ 72 ਘੰਟੇ ਤੋਂ ਪੁਰਾਣੀ ਨਾ ਹੋਵੇ ਰਿਪੋਰਟ-

PunjabKesari
ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਹਵਾਈ ਯਾਤਰੀਆਂ ਲਈ ਨੈਗੇਟਿਵ ਟੈਸਟ ਰਿਪੋਰਟ ਯਾਤਰਾ ਤੋਂ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਸਿਰਫ ਨੈਗੇਟਿਵ ਰਿਪੋਰਟ ਵਾਲੇ ਲੋਕਾਂ ਨੂੰ ਹੀ ਮੁੰਬਈ ਲਈ ਉਡਾਣ ਭਰਨ ਦੀ ਆਗਿਆ ਹੋਵੇਗੀ। ਜਿਨ੍ਹਾਂ ਕੋਲ ਟੈਸਟ ਰਿਪੋਰਟ ਨਹੀਂ ਹੋਵੇਗੀ ਉਨ੍ਹਾਂ ਨੂੰ ਸਬੰਧਤ ਹਵਾਈ ਅੱਡਿਆਂ' 'ਤੇ ਲਾਜ਼ਮੀ ਤੌਰ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਕਰਾਉਣਾ ਹੋਵੇਗਾ, ਜਿਸ ਲਈ ਖ਼ਰਚ ਵੀ ਉਨ੍ਹਾਂ ਨੂੰ ਪੱਲਿਓਂ ਕਰਨਾ ਹੋਵੇਗਾ। ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਹੋਵੇਗੀ ਉਨ੍ਹਾਂ ਦਾ ਪਤਾ ਅਤੇ ਫੋਨ ਨੰਬਰ ਇਕੱਤਰ ਕੀਤਾ ਜਾਵੇਗਾ ਅਤੇ ਮੌਜੂਦਾ ਪ੍ਰੋਟੋਕੋਲ ਅਨੁਸਾਰ ਇਲਾਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ- OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ

96 ਘੰਟੇ ਪਹਿਲਾਂ ਤੱਕ ਦੀ ਰਿਪੋਰਟ ਦਿਖਾ ਸਕਣਗੇ ਰੇਲ ਯਾਤਰੀ

PunjabKesari
ਇਸੇ ਤਰ੍ਹਾਂ ਰੇਲਗੱਡੀ ਰਾਹੀਂ ਮਹਾਰਾਸ਼ਟਰ ਆਉਣ ਵਾਲੇ ਮੁਸਾਫ਼ਰਾਂ ਦੀ ਰਿਪੋਰਟ ਸਫ਼ਰ ਤੋਂ 96 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਜੇਕਰ ਰਿਪੋਰਟ ਨਹੀਂ ਹੈ ਤਾਂ ਸਟੇਸ਼ਨਾਂ 'ਤੇ ਕੋਰੋਨਾ ਲੱਛਣਾਂ ਅਤੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ। ਬਿਨਾਂ ਲੱਛਣਾਂ ਵਾਲੇ ਯਾਤਰੀਆਂ ਨੂੰ ਮੰਜ਼ਲ 'ਤੇ ਜਾਣ ਦਿੱਤਾ ਜਾਵੇਗਾ। ਜਿਨ੍ਹਾਂ ਯਾਤਰੀਆਂ ਵਿਚ ਲੱਛਣ ਹੋਣਗੇ ਉਨ੍ਹਾਂ ਦਾ ਐਂਟੀਜਨ ਟੈਸਟ ਕੀਤਾ ਜਾਵੇਗਾ। ਪਾਜ਼ੀਟਿਵ ਪਾਏ ਗਏ ਯਾਤਰੀਆਂ ਨੂੰ ਅਗਲੇਰੀ ਦੇਖਭਾਲ ਲਈ ਕੋਵਿਡ ਕੇਅਰ ਸੈਂਟਰ (ਸੀ. ਸੀ. ਸੀ.) ਭੇਜਿਆ ਜਾਵੇਗਾ ਅਤੇ ਸਾਰਾ ਖ਼ਰਚ ਅਜਿਹੇ ਯਾਤਰੀ ਖ਼ੁਦ ਆਪ ਚੁੱਕਣਗੇ।

ਇਹ ਵੀ ਪੜ੍ਹੋ- 25 ਨਵੰਬਰ ਦੀ ਹੜਤਾਲ 'ਚ ਗ੍ਰਾਮੀਣ ਬੈਂਕ ਦੇ ਮੁਲਾਜ਼ਮ ਵੀ ਹੋਣਗੇ ਸ਼ਾਮਲ


author

Sanjeev

Content Editor

Related News